‘PM ਮੋਦੀ ਨੇ ਖੇਤੀ ਕਾਨੂੰਨ ਲਈ ਮੁਆਫ਼ੀ ਮੰਗੀ, ਕੀ ਕਾਂਗਰਸ ਨੇ 84 ਦੇ ਮੁੱਦੇ ’ਤੇ ਕਦੇ ਅਫ਼ਸੋਸ ਪ੍ਰਗਟਾਇਆ?’

12/25/2021 10:32:17 AM

ਚੰਡੀਗੜ੍ਹ (ਸ਼੍ਰਮਿਤ)- ਭਾਜਪਾ ਦੇ ਸੰਸਦ ਮੈਂਬਰ ਅਤੇ ਭੋਜਪੁਰੀ ਸਟਾਰ ਮਨੋਜ ਤਿਵਾੜੀ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਉਨ੍ਹਾਂ ਇਕ ਖ਼ਾਸ ਮੁਲਾਕਾਤ ’ਚ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਦੀ ਸਿਆਸਤ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਤਿੰਨਾਂ ਥਾਂਵਾਂ ਨੂੰ ਲੈ ਕੇ ਸਿਆਸੀ ਮੁੱਦਿਆਂ ’ਤੇ ਚਰਚਾ ਕੀਤੀ। ਪੇਸ਼ ਹੈ ਮਨੋਜ ਤਿਵਾੜੀ ਨਾਲ ਜਗ ਬਾਣੀ, ਪੰਜਾਬ ਕੇਸਰੀ, ਨਵੋਦਿਆ ਟਾਈਮਜ਼ ਅਤੇ ਹਿੰਦ ਸਮਾਚਾਰ ਦੇ ਸ਼੍ਰਮਿਤ ਚੌਧਰੀ ਦੀ ਗੱਲਬਾਤ ਦੇ ਮੁੱਖ ਅੰਸ਼।

ਇਸ ਵਾਰ ਕਾਂਗਰਸ, ‘ਆਪ’ ਅਤੇ ਭਾਜਪਾ ਦਰਮਿਆਨ ਮੁਕਾਬਲਾ ਹੋਵੇਗਾ। ਕੀ ਸੋਚਦੇ ਹੋ?
ਵੇਖੋ, ਆਮ ਆਦਮੀ ਪਾਰਟੀ ਨੇ ਜਿੰਨੀ ਚੀਟਿੰਗ ਕਰਨੀ ਸੀ, ਉਹ ਦਿੱਲੀ ’ਚ ਕਰ ਚੁੱਕੀ ਹੈ। ਉਨ੍ਹਾਂ ਦੀ ਚੀਟਿੰਗ ਉਜਾਗਰ ਵੀ ਹੋ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਕਿਤੇ ਜਾ ਕੇ ਉਸ ਥਾਂ ਨੂੰ ਨਸ਼ਾਮੁਕਤ ਕਰਨ ਦੀ ਗੱਲ ਕਹਿਣਗੇ ਤਾਂ ਲੋਕ ਪੁੱਛਣਗੇ ਹੀ ਕਿ ਦਿੱਲੀ ’ਚ ਕੀ ਕੀਤਾ? ਥਾਂ-ਥਾਂ ਗਲੀਆਂ ’ਚ ਰੈਵੇਨਿਊ ਲਈ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਰਹੇ ਹਨ। ਦਿੱਲੀ ਪ੍ਰੇਸ਼ਾਨ ਹੈ। ਦੂਜੀ ਥਾਂ ਜਾ ਕੇ ਜੇ ਕਹਿਣਗੇ ਕਿ ਦਿੱਲੀ ਨੂੰ ਕੂੜੇ ਦੇ ਪਹਾੜਾਂ ਤੋਂ ਹਟਾ ਦਿੱਤਾ ਗਿਆ ਹੈ ਤਾਂ ਹੀ ਉੱਥੋਂ ਦੇ ਕੂੜੇ ਦੇ ਪਹਾੜ ਦੀ ਗੱਲ ਕਰਨਗੇ। ਜੇ ਉਹ ਕਹਿਣਗੇ ਕਿ ਸਾਡੀ ਸਿਹਤ ਵਿਵਸਥਾ ਬਹੁਤ ਚੰਗੀ ਹੈ ਤਾਂ ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਦਿੱਲੀ ’ਚ ਉਨ੍ਹਾਂ ਦੀ ਵਿਸ਼ਵ ਪੱਧਰੀ ਮੁਹੱਲਾ ਕਲੀਨਿਕ ਵਰਗੀ ਵਿਵਸਥਾ ’ਚ ਬੱਚੇ ਦਵਾਈਆਂ ਖਾ ਕੇ ਮਰ ਰਹੇ ਹਨ। ਹੁਣੇ-ਹੁਣੇ ਦੁਰਘਟਨਾ ਵਾਪਰੀ ਹੈ। ਬਹੁਤ ਦੁਖਦਾਈ ਹੈ। ਇਸ ਤੋਂ ਪਹਿਲਾਂ ਵੀ ਕੋਵਿਡ ਆਇਆ। ਨਾ ਟੈਸਟ ਹੁੰਦਾ ਹੈ, ਨਾ ਜਾਂਚ ਹੁੰਦੀ ਹੈ। ਕੋਰੋਨਾ ਟੈਸਟ ਤਾਂ ਬਹੁਤ ਮਾਮੂਲੀ ਚੀਜ਼ ਸੀ। ਇਕ ਵੈਨ ’ਚ ਘੁੰਮ-ਘੁੰਮ ਕੇ ਵੀ ਲੋਕਾਂ ਨੇ ਕੋਰੋਨਾ ਟੈਸਟ ਕੀਤਾ। ਉਹ ਵੀ ਉਹ ਨਾ ਕਰਦੇ ਮਿਲੇ ਤਾਂ ਤੁਹਾਡੀ ਸਿਹਤ ਵਿਵਸਥਾ ਵੀ ਢਹਿ-ਢੇਰੀ ਹੈ। ਤੁਸੀਂ ਸਿੱਖਿਆ ਦੇ ਨਾਂ ’ਤੇ ਝੂਠ ਬੋਲਦੇ ਹੋ। ਦੇਸ਼ ’ਚ 25 ਨੰਬਰ ’ਤੇ ਆਉਂਦੀ ਹੈ ਦਿੱਲੀ। ਚੰਡੀਗੜ੍ਹ ਨੂੰ ਨੰਬਰ-1 ਬਣਾਇਆ ਭਾਜਪਾ ਨੇ ਸਕੂਲਾਂ ਦੇ ਮਾਮਲੇ ’ਚ। ਇਨ੍ਹਾਂ ਸਭ ਮਾਮਲਿਆਂ ’ਚ ਅਸੀਂ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀਆਂ ਸੱਚਾਈਆਂ ਦੱਸਦੇ ਹਾਂ ਅਤੇ ਚੰਡੀਗੜ੍ਹ ਉਸ ਨੂੰ ਸਮਝ ਵੀ ਆ ਰਿਹਾ ਹੈ।

ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ

ਦਿੱਲੀ ਤੋਂ ਕਾਂਗਰਸ ਦੀ ਨੇਤਾ ਅਲਕਾ ਲਾਂਬਾ ਵੀ ਪ੍ਰਚਾਰ ਕਰ ਰਹੀ ਹੈ। ਕੀ ਲੱਗ ਰਿਹਾ ਹੈ ਕਿ ਸਖਤ ਚੁਣੌਤੀ ਮਿਲ ਰਹੀ ਹੈ?
ਕਾਂਗਰਸ ਦਾ ਦਿੱਲੀ ਮਾਡਲ, ਕੇਜਰੀਵਾਲ ਦਾ ਦਿੱਲੀ ਮਾਡਲ ਅਤੇ ਭਾਜਪਾ ਦਾ ਚੰਡੀਗੜ੍ਹ ਮਾਡਲ ਇਨ੍ਹਾਂ ਤਿੰਨਾਂ ਨੂੰ ਸਟੱਡੀ ਕਰਦੇ ਹਾਂ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮਾਡਲ ਤੋਂ ਬਹੁਤ ਵੱਡਾ ਮਾਡਲ ਹੈ ਚੰਡੀਗੜ੍ਹ ਦਾ। ਅੱਜ ਚੰਡੀਗੜ੍ਹ ਕਾਰਬਨ ਨਿਊਟਰਲ ਸ਼ਹਿਰ ਹੈ। ਦਿੱਲੀ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੈ। ਇਸ ’ਚ ਅਲਕਾ ਲਾਂਬਾ ਦੇ ਮਾਡਲ ਦਾ ਤਾਂ ਦੋਸ਼ ਹੋਵੇਗਾ ਨਹੀਂ ਕਿਉਂਕਿ 15 ਸਾਲ ਉਨ੍ਹਾਂ ਰਾਜ ਕੀਤਾ ਅਤੇ ਹੁਣ 7 ਸਾਲ ਤੋਂ ਇਹ ਰਾਜ ’ਚ ਹਨ। ਭਾਜਪਾ ਪ੍ਰਤੀ ਲੋਕਾਂ ਦਾ ਭਰੋਸਾ ਹੈ। ਚੰਡੀਗੜ੍ਹ ’ਚ ਪੂਰਾ ਦੇਸ਼ ਸੈਰ-ਸਪਾਟੇ ਲਈ ਆਉਂਦਾ ਹੈ। ਸਾਨੂੰ ਉਸ ’ਤੇ ਮਾਣ ਹੈ। ਅਸੀਂ ਉਸ ਨੂੰ ਠੀਕ ਕਰ ਰਹੇ ਹਾਂ। ਕਈ ਚੀਜ਼ਾਂ ਜਿਵੇਂ ਜਿਸ ਦੀ ਝੁੱਗੀ ਸੀ, ਉਨ੍ਹਾਂ ’ਚੋਂ ਬਹੁਤਿਆਂ ਨੂੰ ਤਾਂ ਮਕਾਨ ਦੇ ਦਿੱਤਾ ਅਤੇ ਕੁਝ ਬਚੇ ਹਨ, ਉਨ੍ਹਾਂ ਨੂੰ ਵੀ ਜਲਦੀ ਦੇਣ ਲਈ ਪਲਾਨ ਬਣਾ ਚੁੱਕੇ ਹਾਂ। ਅਸੀਂ ਜਿੰਨਾ ਕੀਤਾ ਹੈ, ਉਸ ਤੋਂ ਵੀ ਅੱਗੇ ਕਰ ਕੇ ਚੰਡੀਗੜ੍ਹ ਦੀ ਸਜਾਵਟ ਕਰ ਦਿਆਂਗੇ। ਜੋ ਕਾਂਗਰਸ ਅਤੇ ‘ਆਪ’ ਦੇ ਝੂਠ ਅਤੇ ਭ੍ਰਿਸ਼ਟਾਚਾਰ ਦੇ ਵੱਸ ’ਚ ਨਹੀਂ ਹੈ।

ਕੀ ਤੁਸੀਂ ਪੰਜਾਬ ’ਚ ਵੀ ਡੇਰੇ ਲਾਓਗੇ ਕਿਉਂਕਿ ਇੱਥੋਂ ਦੇ ਕਾਂਗਰਸੀ ਲੀਡਰ ਵੀ ਉੱਥੇ ਪ੍ਰਚਾਰ ਕਰ ਰਹੇ ਹਨ?
ਯਕੀਨੀ ਰੂਪ ’ਚ ਪੰਜਾਬ ਜਾਵਾਂਗੇ। ਜਦੋਂ ਪੰਜਾਬ ਜਾਵਾਂਗੇ ਤਾਂ ਲੋਕਾਂ ਨੂੰ ਬੋਲਾਂਗੇ ਕਿ ਵੇਖੋ, ਬਾਕੀ ਲੋਕਾਂ ਨੇ ਪੰਜਾਬ ਨੂੰ ਬਹੁਤ ਸਾਰੇ ਵਾਅਦੇ ਕੀਤੇ ਪਰ ਹੁਣ ਵੀ ਪੰਜਾਬ ’ਚ ਲੋਕ ਦੇਖ ਰਹੇ ਹਨ ਕਿ ਚੰਨੀ ਦੇ ਜਲਸਿਆਂ ’ਚ ਕੁੜੀਆਂ ਨੂੰ ਕੁੱਟਿਆ ਜਾ ਰਿਹਾ ਹੈ ਕਿਉਂਕਿ ਉਹ ਟੀਚਰਜ਼ ਹਨ, ਕੱਚੇ ਮੁਲਾਜ਼ਮ ਹਨ, ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ। ਉਹ ਦੂਜਾ ਸਵਰੂਪ ਜੋ ਵੇਖਦੇ ਹਨ ਜਿਵੇਂ ਪ੍ਰਿਯੰਕਾ ਗਾਂਧੀ ਵਰਗੀ ਲੜਕੀ ਹੂੰ ਲੜ ਸਕਤੀ ਹੂੰ, ਤਾਂ ਉਨ੍ਹਾਂ ਕੁੜੀਆਂ ਨੂੰ ਕੁੱਟਿਆ ਕਿਉਂ ਜਾ ਰਿਹਾ ਹੈ? ਤੁਸੀਂ ਉਨ੍ਹਾਂ ਕੁੜੀਆਂ ਲਈ ਲੜਦੇ ਕਿਉਂ ਨਹੀਂ? ਤੁਸੀਂ ਸ਼ਾਸਨ ਹੋ। ਅਸੀਂ ਯਕੀਨੀ ਤੌਰ ’ਤੇ ਪੰਜਾਬ ਜਾਵਾਂਗੇ ਅਤੇ ਪੰਜਾਬ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਹਾਂ ਤੋਂ ਬਚਾਅ ਕੇ ਰੱਖਣਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਦਾ ਅਸਲ ’ਚ ਜੋ ਹੱਕ ਹੈ, ਉਨ੍ਹਾਂ ਨੂੰ ਦਿੱਤਾ ਜਾ ਸਕੇ, ਜੋ ਭਾਜਪਾ ਸਰਕਾਰ ਅਤੇ ਸ਼ਾਸਨ ਦਿੰਦਾ ਹੈ।

ਇਹ ਵੀ ਪੜ੍ਹੋ : ਓਮੀਕ੍ਰੋਨ ਨੂੰ ਲੈ ਕੇ ਏਮਜ਼ ਡਾਇਰੈਕਟਰ ਗੁਲੇਰੀਆ ਦੀ ਚਿਤਾਵਨੀ, ਕਿਹਾ- ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਜਿਹੜਾ ਡੈਂਟ ਲੱਗਾ ਹੈ, ਤੁਸੀਂ ਕੀ ਸੋਚਦੇ ਹੋ ਪੰਜਾਬ ’ਚ ਭਾਜਪਾ ਦਾ ਉਦੈ ਹੋਵੇਗਾ?
ਵੇਖੇ, ਯਕੀਨੀ ਤੌਰ ’ਤੇ ਹੋਵੇਗਾ। ਮੈਂ ਇਕ ਗੁਰਦੁਆਰੇ ’ਚ ਇਕ ਮਾਣਯੋਗ ਗ੍ਰੰਥੀ ਸਾਹਿਬਾਨ ਦੀ ਗੱਲ ਸੁਣ ਰਿਹਾ ਸੀ। ਉਹ ਕਹਿ ਰਹੇ ਸਨ ਕਿ ਨਰਿੰਦਰ ਮੋਦੀ 3 ਖੇਤੀਬਾੜੀ ਕਾਨੂੰਨ ਲਿਆਏ, ਜਦੋਂ ਵਿਰੋਧ ਹੋਇਆ ਤਾਂ ਉਨ੍ਹਾਂ ਵਾਪਸ ਲੈ ਲਏ। ਮੁਆਫੀ ਵੀ ਮੰਗ ਲਈ ਪਰ ਕੀ ਕਾਂਗਰਸ ਨੇ ਕਦੇ 1984 ਦੇ ਮੁੱਦੇ ’ਤੇ ਮੁਆਫੀ ਸ਼ਬਦ ਵੀ ਲਿਆਂਦਾ ਹੈ, ਅਫਸੋਸ ਸ਼ਬਦ ਵੀ ਲਿਆਂਦਾ ਹੈ? ਕਦੇ ਨਹੀਂ। ਕੀ ਇਹ ਇਕ ਵੱਡੀ ਗੱਲ ਨਹੀਂ ਹੈ ਤਾਂ ਪੰਜਾਬ ਨੂੰ ਇਕ ਵਾਰ ਭਾਜਪਾ ਨੂੰ ਮੌਕਾ ਦੇ ਕੇ ਉਸ ਨੂੰ ਦੇਖਣਾ ਚਾਹੀਦਾ ਹੈ। ਗਲਤੀ ਕਿਸੇ ਵੀ ਇਨਸਾਨ ਕੋਲੋਂ ਹੋ ਸਕਦੀ ਹੈ। ਕਿਸੇ ਵਿਵਸਥਾ ਨੂੰ ਸਮਝਣ ’ਚ ਵੀ ਹੋ ਸਕਦੀ ਹੈ ਪਰ ਭਾਰਤੀ ਜਨਤਾ ਪਾਰਟੀ ਸੱਚੇ ਮਨ ਨਾਲ ਸਹੀ ਹਿਰਦੇ ਨਾਲ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ, ਇਸ ਲਈ ਪੰਜਾਬ ’ਚ ਅਸੀਂ ਇਨ੍ਹਾਂ ਗੱਲਾਂ ਨੂੰ ਲੈ ਕੇ ਜਾਵਾਂਗੇ। ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਵੀ ਤਾਲਮੇਲ ਦੀ ਗੱਲ ਹੋ ਰਹੀ ਹੈ। ਮੈਨੂੰ ਵੱਡਾ ਭਰੋਸਾ ਹੈ ਕਿ ਅਸੀਂ ਪੰਜਾਬ ’ਚ ਵੱਡਾ ਰਿਕਾਰਡ ਬਣਾਉਣ ਵੱਲ ਅੱਗੇ ਵਧ ਰਹੇ ਹਾਂ।

ਪਿਛਲੀ ਵਾਰ ਚੋਣਾਂ ’ਚ ਕਾਂਗਰਸ ਨੂੰ 78 ਸੀਟਾਂ ਮਿਲੀਆਂ ਸਨ। ਇਸ ਵਾਰ ਵੀ ਨਵਜੋਤ ਸਿੰਘ ਸਿੱਧੂ ਦਾਅਵਾ ਠੋਕ ਰਹੇ ਹਨ ਕਿ ਕਾਂਗਰਸ ਦੀ ਸਰਕਾਰ ਬਣੇਗੀ?
ਵੇਖੋ, ਨਵਜੋਤ ਸਿੰਘ ਸਿੱਧੂ ਦੇ ਬਿਆਨ ਜੇ ਧਿਆਨ ਨਾਲ ਸੁਣੋ ਤਾਂ ਆਪਣੀ ਸਰਕਾਰ ਨੂੰ ਹੀ ਠੋਕਦੇ ਰਹਿੰਦੇ ਹਨ। ਸਾਨੂੰ ਇਸ ਨਾਲ ਕੋਈ ਵਧੇਰੇ ਮਤਲਬ ਨਹੀਂ ਹੈ। ਸਿੱਧੂ ਦੀ ਜੋ ਆਪਣੀ ਚਾਲ ਹੈ, ਆਪਣਾ ਡਾਇਲੌਗ ਹੈ, ਸਟੇਟਮੈਂਟਸ ਹਨ, ਉਹ ਪੰਜਾਬ ਦੇ ਲੋਕਾਂ ਨੂੰ ਯਾਦ ਹਨ। ਅਸੀਂ ਤਾਂ ਪੰਜਾਬ ਨੂੰ ਇਕ ਵਧੀਆ ਪੰਜਾਬ ਬਣਾਉਣਾ ਹੈ ਅਤੇ ਉਸ ਲਈ ਭਾਰਤੀ ਜਨਤਾ ਪਾਰਟੀ ਇਕ ਵਾਰ ਪੰਜਾਬ ਦਾ ਭਰੋਸਾ ਚਾਹੁੰਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News