ਮੋਦੀ ਸਰਕਾਰ ਨੇ ਦੇਸ਼ ਨੂੰ ਬੁਰੇ ਦਿਨ ਦਿਖਾਏ : ਕਾਂਗਰਸੀ ਆਗੂ
Tuesday, Dec 05, 2017 - 12:54 AM (IST)
ਜ਼ੀਰਾ(ਅਕਾਲੀਆਂ ਵਾਲਾ)—ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦੇ ਲੋਕਾਂ ਨੂੰ ਆਰਥਿਕ ਸੰਕਟ ਨਾਲ ਜੂਝਣਾ ਪੈ ਰਿਹਾ ਹੈ। ਚੰਗੇ ਦਿਨ ਲਿਆਉਣ ਦਾ ਨਾਅਰਾ ਦੇਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਬੁਰੇ ਦਿਨਾਂ ਦੀ ਝਲਕ ਕਾਹਲੀ ਵਿਚ ਲਏ ਗਏ ਫੈਸਲਿਆਂ ਨੇ ਦਿਖਾ ਦਿੱਤੀ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਬੀਤੇ ਦਿਨੀਂ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਨੇ ਦੇਸ਼ ਦੀ ਵਿਕਾਸ ਦਰ ਵਿਚ ਵੱਡੇ ਪੱਧਰ 'ਤੇ ਗਿਰਾਵਟ ਲਿਆਂਦੀ ਹੈ, ਜਿਸ ਨਾਲ ਦੇਸ਼ ਦੇ ਸਮੁੱਚੇ ਕਾਰੋਬਾਰ 'ਤੇ ਅਸਰ ਪਿਆ ਹੈ। ਇਹ ਵਿਚਾਰ ਬਾਬਾ ਕਰਨੈਲ ਸਿੰਘ ਡਾਇਰੈਕਟਰ, ਅਸ਼ੋਕ ਕੁਮਾਰ ਕਥੂਰੀਆ ਸ਼ਹਿਰੀ ਪ੍ਰਧਾਨ ਅਤੇ ਅਸ਼ਵਨੀ ਸੇਠੀ ਸੀਨੀਅਰ ਆਗੂ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਭਾਜਪਾ ਸਰਕਾਰ ਵਾਲੇ ਸੂਬਿਆਂ ਨੂੰ ਤਾਂ ਰਿਆਇਤਾਂ ਦੇ ਰਹੀ ਹੈ ਜਦੋਂਕਿ ਕਾਂਗਰਸ ਸਰਕਾਰ ਵਾਲੇ ਸੂਬਿਆਂ ਨਾਲ ਅਨਿਆਂ ਕਰ ਰਹੀ ਹੈ। ਸੂਬਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਕਾਂਗਰਸੀ ਰਾਜ ਵਾਲੇ ਰਾਜਾਂ ਨੂੰ ਬਿਨਾਂ ਦੇਰੀ ਮੁਹੱਈਆ ਕਰ ਦਿੱਤੀਆਂ ਜਾਣ। ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਹਲਕੇ ਦਾ ਸਰਬਪੱਖੀ ਵਿਕਾਸ ਧੜੱਲੇ ਨਾਲ ਚੱਲ ਰਿਹਾ ਹੈ। ਜਥੇ. ਜ਼ੀਰਾ ਪਰਿਵਾਰ ਦਾ ਸੁਪਨਾ ਹਲਕੇ ਨੂੰ ਹਰ ਪੱਖ ਤੋਂ ਅੱਗੇ ਲੈ ਕੇ ਜਾਣਾ ਹੈ। ਇਸ ਦੌਰਾਨ ਲਖਵਿੰਦਰ ਸਿੰਘ ਜੌੜਾ ਬਲਾਕ ਪ੍ਰਧਾਨ, ਵੀਨੂ ਸ਼ਾਹ ਮੱਖੂ, ਬਲਕਾਰ ਸਿੰਘ ਸਰਾਂ ਵਕੀਲਾਂ ਵਾਲਾ, ਨੰਬਰਦਾਰ ਸਰਦੂਲ ਸਿੰਘ ਮਰਖਾਈ, ਦਲਵਿੰਦਰ ਸਿੰਘ ਗੋਛਾ ਮਰੂੜ, ਹਰੀਸ਼ ਤਾਂਗੜਾ ਪ੍ਰਧਾਨ ਕਰਿਆਨਾ ਯੂਨੀਅਨ, ਮਨੋਹਰ ਲਾਲ ਬਜਾਜ ਚੇਅਰਮੈਨ, ਰਾਜ ਮਾਲਵਾ, ਸੁਭਾਸ਼ ਚੁੱਘ ਆਦਿ ਹਾਜ਼ਰ ਸਨ।
