ਇਕ ਕਿਲੋ ਅਫੀਮ ਸਮੇਤ ਗ੍ਰਿਫਤਾਰ
Saturday, Jan 06, 2018 - 03:31 PM (IST)
ਤਲਵੰਡੀ ਭਾਈ (ਗੁਲਾਟੀ) : ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਵੱਲੋਂ ਇਕ ਵਿਅਕਤੀ ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਨਾਰਕੋਟਿਕ ਸੈੱਲ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਤਰਲੋਚਨ ਸਿੰਘ ਦੱਸਿਆ ਕਿ ਮੁੱਦਕੀ ਰਕਬੇ 'ਚ ਇਕ ਵਿਅਕਤੀ ਜਿਸਦੀ ਪਛਾਣ ਗੁਰਜੰਟ ਸਿੰਘ ਵਾਸੀ ਦੌਲਤਪੁਰਾ ਨੀਵਾਂ ਜਿਲਾਂ ਮੋਗਾ ਵਜੋਂ ਹੋਈ ਤੋਂ ਇਕ ਕਿੱਲੋ ਅਫੀਮ ਬਕਾਮਦ ਕੀਤੀ ਗਈ।
ਪੁਲਸ ਨੇ ਦੋਸ਼ੀ ਖਿਲਾਫ 18/61/85 ਐਨ. ਡੀ.ਪੀ. ਸੀ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਆਰੰਭ ਕਰ ਦਿੱਤੀ ਹੈ।
