ਹਾਏ ਤੌਬਾ! ਏਨੀ ਗੰਦਗੀ ''ਚ ਬਣਦੀ ਹੈ ਨਮਕੀਨ

Thursday, Nov 01, 2018 - 07:00 PM (IST)

ਹਾਏ ਤੌਬਾ! ਏਨੀ ਗੰਦਗੀ ''ਚ ਬਣਦੀ ਹੈ ਨਮਕੀਨ

ਅੰਮ੍ਰਿਤਸਰ (ਸੁਮਿਤ ਖੰਨਾ)— ਜੇਕਰ ਤੁਸੀਂ ਵੀ ਨਮਕੀਨ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਬੜੇ ਸਵਾਦਾਂ ਨਾਲ ਖਾਧੀ ਜਾਣ ਵਾਲੀ ਇਹ ਨਮਕੀਨ ਤੁਹਾਨੂੰ ਬੀਮਾਰ ਵੀ ਸਕਦੀ ਹੈ। ਦਰਅਸਲ, ਸਿਹਤ ਵਿਭਾਗ ਦੀ ਟੀਮ ਨੇ ਤਰਨਤਾਰਨ ਰੋਡ 'ਤੇ ਇਕ ਘਰ 'ਚ ਚੱਲ ਰਹੀ ਨਮਕੀਨ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ ਤਾਂ ਉਥੇ ਜੋ ਹਾਲਾਤ ਉਥੇ ਦੇਖੇ ਗਏ, ਉਨ੍ਹਾਂ ਨੂੰ ਦੇਖ ਕੇ ਅਧਿਕਾਰੀ ਹੈਰਾਨ ਰਹਿ ਗਏ। ਦੱਸਣਯੋਗ ਹੈ ਕਿ ਬੇਹੱਦ ਗੰਦਗੀ 'ਚ ਨਮਕੀਨ, ਮਟਰੀ ਅਤੇ ਭੁਜੀਆ ਤਿਆਰ ਕੀਤੇ ਜਾ ਰਹੇ ਸਨ। ਇਨ੍ਹਾਂ ਚੀਜ਼ਾਂ ਨੂੰ ਬਣਾਉਣ ਲਈ ਮਜ਼ਦੂਰਾਂ ਨੇ ਮਾਸਕ ਨਾਲ ਮੂੰਹ ਤਾਂ ਕੀ ਢੱਕਣੇ ਸਨ ਸਗੋਂ ਉਨ੍ਹਾਂ ਨੇ ਪੂਰੇ ਕੱਪੜੇ ਵੀ ਨਹੀਂ ਸਨ ਪਹਿਨੇ। ਸਾਰਾ ਸਾਮਾਨ ਵੀ ਭੁੰਜੇ ਹੀ ਪਿਆ ਸੀ, ਜਿਸ ਨੂੰ ਦੇਖ ਸਿਹਤ ਵਿਭਾਗ ਦੀ ਟੀਮ ਨੇ ਨਮਕੀਨ ਭੁਜੀਏ ਦੇ ਸੈਂਪਲ ਭਰੇ ਅਤੇ ਸਾਰਾ ਤਿਆਰ ਸਾਮਾਨ ਸੀਲ ਕਰ ਦਿੱਤਾ। ਹਾਲਾਂਕਿ ਫੈਕਟਰੀ ਮਾਲਕ ਨੇ ਗਰਮੀ ਹੋਣ ਦੀ ਗੱਲ ਕਰਕੇ ਕਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਪੂਰੀ ਸਾਫ-ਸਫਾਈ ਰੱਖਣ ਦੀ ਗੱਲ ਕਹੀ। 

PunjabKesari
ਤਿਉਹਾਰਾਂ ਦੇ ਦਿਨਾਂ 'ਚ ਮਠਿਆਈ ਅਤੇ ਨਮਕੀਨ ਆਦਿ ਦੀ ਖਪਤ ਵਧਣ ਕਰਕੇ ਜਿੱਥੇ ਫੈਕਟਰੀਆਂ ਵਾਲੇ ਸਾਫ-ਸਫਾਈ ਨੂੰ ਦਰਕਿਨਾਰ ਕਰ ਰਹੀਆਂ ਹਨ, ਉਥੇ ਹੀ ਸਿਹਤ ਵਿਭਾਗ ਨੇ ਵੀ ਅਜਿਹੀਆਂ ਫੈਕਟਰੀਆਂ ਅਤੇ ਦੁਕਾਨਦਾਰਾਂ ਖਿਲਾਫ ਕਮਰਕੱਸੀ ਹੋਈ ਹੈ।

PunjabKesari


Related News