ਨਕੋਦਰ ਵਿਖੇ ਪੈਟਰੋਲ ਪੰਪ ''ਤੇ ਚੱਲੀ ਗੋਲੀ, ਇਕ ਨੌਜਵਾਨ ਜ਼ਖਮੀ
Friday, Nov 13, 2020 - 08:57 PM (IST)
ਜਲੰਧਰ,(ਪਾਲੀ) : ਜ਼ਿਲ੍ਹੇ ਦੇ ਨਕੋਦਰ ਸ਼ਹਿਰ 'ਚ ਅੱਜ ਦੇਰ ਸ਼ਾਮ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਕੋਦਰ 'ਚ ਇਕ ਰਿਲਾਇੰਸ ਪੰਪ 'ਤੇ 3 ਨੌਜਵਾਨਾਂ ਵਲੋਂ ਗੋਲੀ ਚਲਾਈ ਗਈ। ਪੈਟਰੋਲ ਪੰਪ 'ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਣਪਛਾਤੇ 3 ਨੌਜਵਾਨ ਵਲੋਂ ਲੁੱਟ ਦੀ ਨੀਅਤ ਨਾਲ ਗੋਲੀ ਚਲਾਈ ਗਈ, ਜਿਸ ਦੌਰਾਨ ਉਥੇ ਮੌਜੂਦ ਇਕ ਨੌਜਵਾਨ ਦੇ ਗੋਲੀ ਲੱਗ ਗਈ, ਜੋ ਕਿ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਸਥਾਨਕ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੌਕੇ ਦੀ ਸੂਚਨਾ ਮਿਲਦੇ ਪੁਲਸ ਵਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।