ਨਗਰ ਪੰਚਾਇਤ ਭਾਦਸੋਂ ਦੇ ਪ੍ਰਧਾਨ ਚੂਨੀ ਲਾਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਕੀਤਾ ਮੁਅੱਤਲ
Wednesday, Jun 01, 2022 - 06:23 PM (IST)
ਭਾਦਸੋਂ (ਅਵਤਾਰ) : ਨਗਰ ਪੰਚਾਇਤ ਭਾਦਸੋਂ ਵਿਖੇ ਮੌਜੂਦਾ ਪ੍ਰਧਾਨ ਚੂਨੀ ਲਾਲ ਨੂੰ ਬੇਭਰੋਸਗੀ ਮਤੇ ਤਹਿਤ ਪ੍ਰਧਾਨਗੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਐੱਸ.ਡੀ.ਐੱਮ ਕਨੂ ਗਰਗ ,ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਹਾਜ਼ਰੀ ਵਿਚ ਚੂਨੀ ਲਾਲ ਦੇ ਖ਼ਿਲਾਫ਼ 7 ਕੋਂਸਲਰ, ਮੌਜੂਦਾ ਹਲਕਾ ਵਿਧਾਇਕ ਡਟੇ ਰਹੇ ਜਦਕਿ ਪ੍ਰਧਾਨ ਚੂਨੀ ਲਾਲ ਗੈਰ ਹਾਜਰ ਰਹੇ।ਇਸ ਤਰ੍ਹਾਂ ਮੌਜੂਦਾ ਪ੍ਰਧਾਨ ਆਪਣਾ ਭਰੋਸਾ ਸਾਬਤ ਕਰਨ ਵਿਚ ਨਾਕਾਮ ਰਹੇ ਅਤੇ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ।
ਇਹ ਵੀ ਪੜ੍ਹੋ- ਹਵਾਈ ਫਾਇਰ ਕਰਕੇ 4 ਵਿਅਕਤੀਆਂ ਨਾਲ ਕੀਤੀ ਕੁੱਟਮਾਰ, 8 ਖ਼ਿਲਾਫ਼ ਮਾਮਲਾ ਦਰਜ
ਜ਼ਿਕਰਯੋਗ ਹੈ ਕਿ ਬੀਤੇ 21 ਜੂਨ 2019 ਵਿਚ ਹੋਈਆਂ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਦੇ 7 ,ਅਕਾਲੀ ਦਲ ਦੇ 3 ਅਤੇ ਬੀ.ਜੇ.ਪੀ. ਦਾ ਇਕ ਉਮੀਦਵਾਰ ਜੇਤੂ ਰਿਹਾ ਸੀ ਅਤੇ ਕਾਂਗਰਸ ਦੀ ਕੋਰਮ ਪੂਰਾ ਹੋਣ ਕਰਕੇ ਕਾਂਗਰਸ ਦੇ ਚੂਨੀ ਲਾਲ ਨੂੰ ਪ੍ਰਧਾਨ ਬਣਾਇਆ ਗਿਆ । ਇਸ ਤੋਂ ਬਾਅਦ 6 ਮਹੀਨੇ ਪਹਿਲਾਂ ਕੁਝ ਕੌਂਸਲਰਾਂ ਵਲੋਂ ਚੂਨੀ ਲਾਲ ਖ਼ਿਲਾਫ਼ ਬੇਭਰੋਸਗੀ ਮਤਾ ਪਾਇਆ ਪਰ ਉਸ ਸਮੇਂ ਚੂਨੀ ਲਾਲ ਭਰੋਸਾ ਜਾਹਰ ਕਰਨ ਵਿਚ ਕਾਮਯਾਬ ਰਹੇ ਅਤੇ ਪ੍ਰਧਾਨਗੀ ਦੀ ਸੀਟ ਤੇ ਬਣੇ ਰਹੇ । ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਦਰਸ਼ਨ ਕੋੜਾ, ਗੋਪਾਲ ਸਿੰਘ ਖਨੌੜਾ,ਕਿਰਨਾ ਰਾਣੀ ਤਿੰਨੋ ਕੋਂਸਲਰ ,ਅਕਾਲੀ ਦਲ ਦੇ ਦਰਬਾਰਾ ਸਿੰਘ ਖੱਟੜਾ,ਬੀ.ਜੇ.ਪੀ ਦੇ ਸੁਰਿੰਦਰ ਕੌਰ ਕੋਸ਼ਲਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਮੁੜ ਚੂਨੀ ਲਾਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਬੇਭਰੋਸਗੀ ਮਤਾ ਲਿਆਂਦਾ ਗਿਆ ਜਿਸ 'ਤੇ ਪ੍ਰਸ਼ਾਸਨ ਵਲੋਂ ਕਾਰਵਾਈ ਕਰਦੇ ਹੋਏ ਚੂਨੀ ਲਾਲ ਨੂੰ ਮੌਜੂਦਾ ਪ੍ਰਧਾਨਗੀ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਕਾਂਗਰਸ ਨੂੰ ਹੁਸ਼ਿਆਰਪੁਰ 'ਚ ਸਿਆਸੀ ਝਟਕਾ, 5 ਮੌਜੂਦਾ ਤੇ 2 ਸਾਬਕਾ ਕੌਂਸਲਰ ‘ਆਪ’ 'ਚ ਹੋਏ ਸ਼ਾਮਲ
ਇਸ ਕਾਰਵਾਈ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੂੰਨੀ ਲਾਲ ਨੇ ਕਿਹਾ ਕਿ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਜ਼ਬਰਦਸਤੀ ਅਸਤੀਫੇ ਦੀ ਮੰਗ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਗੁਰਦੇਵ ਸਿੰਘ ਦੇਵ ਮਾਨ ਨੇ ਖੁਦ ਮੈਨੂੰ ਅਲੱਗ ਅਲੱਗ ਫ਼ੋਨ ਨੰਬਰਾਂ ਤੌਂ ਫੌਨ ਕਰਕੇ ਅਸਤੀਫੇ ਲਈ ਦਬਾਅ ਪਾਇਆ ਗਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਇਹ ਪੰਜਾਬ ਵਿੱਚ ਪਹਿਲੀ ਵਾਰੀ ਹੋਇਆ ਹੈ ਜਿਸ 'ਚ ਵਿਧਾਇਕ ਨੇ ਆਪ ਇਸ ਮਾਸਲੇ ਵਿਚ ਇੰਟਰਫੇਅਰ ਕੀਤੀ ਹੋਵੇ ਜਦੋਂ ਕਿ ਨਗਰ ਪੰਚਾਇਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਇਕ ਵੀ ਉਮੀਦਵਾਰ ਨਹੀ ਜਿੱਤਿਆ ਸੀ । ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਮੀਟਿੰਗ ਦਾ ਟਾਈਮ ਸਾਢੇ ਨੌਂ ਵਜੇ ਦਾ ਸੀ ਅਤੇ ਅਫ਼ਸਰ ਸਾਹਿਬਾਨ ਸਾਢੇ ਨੌਂ ਵਜੇ ਤੋਂ ਪਹਿਲਾਂ ਪਹੁੰਚ ਗਏ ਸਨ । ਜਦੋਂ ਵਕਤ 9:45 ਵਜੇ ਦਿਨ ਤੱਕ ਮੇਰੀ ਗੱਲ ਨਹੀਂ ਸੁਣੀ ਗਈ ਅਤੇ ਮੈਥੋਂ ਉੱਥੇ ਦਸਤਖਤ ਵੀ ਕਰਵਾ ਲੈ ਗਏ । ਮੇਰੇ ਸਾਹਮਣੇ ਸਿਰਫ਼ 6 ਕੌਂਸਲਰਾਂ ਨੇ ਦਸਖ਼ਤ ਕੀਤੇ ਹਨ। ਇਨ੍ਹਾਂ ਨੇ ਹਲਕਾ ਨਾਭੇ ਵਿੱਚੋਂ ਇਕੱਠ ਕਰ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ।ਇਸ ਦੌਰਾਨ ਚੂਨੀ ਲਾਲ ਦੇ ਸਮਰੱਥਕਾਂ ਵਲੋਂ ਆਮ ਆਦਮੀ ਪਾਰਟੀ ਅਤੇ ਗੁਰਦੇਵ ਸਿੰਘ ਦੇਵ ਮਾਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ ਵਿਚ ਮਾਰਕਫੈੱਡ ਕਰੇਗੀ ਮੂੰਗੀ ਦੀ ਸਿੱਧੀ ਖ਼ਰੀਦ, ਤਿਆਰੀਆਂ ਮੁਕੰਮਲ
ਜ਼ਬਰਦਸਤੀ ਅਸਤੀਫੇ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਖ਼ਿਲਾਫ਼ ਭਾਦਸੋਂ ਵਾਸੀਆਂ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਕੋਂਸਲਰਾਂ ਵਲੋਂ ਪਾਏ ਗਏ ਬੇਭਰੋਸਗੀ ਮਤੇ ਤਹਿਤ ਹੀ ਉਨ੍ਹਾਂ ਨੇ ਕਾਰਵਾਈ ਕੀਤੀ ਹੈ ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।