ਮੋਹਾਲੀ ਪੁੱਜਣ ''ਤੇ ''ਵਿਸ਼ਾਲ ਨਗਰ ਕੀਰਤਨ'' ਦਾ ਹੋਵੇਗਾ ਭਰਵਾਂ ਸੁਆਗਤ

Wednesday, Aug 07, 2019 - 12:33 PM (IST)

ਮੋਹਾਲੀ ਪੁੱਜਣ ''ਤੇ ''ਵਿਸ਼ਾਲ ਨਗਰ ਕੀਰਤਨ'' ਦਾ ਹੋਵੇਗਾ ਭਰਵਾਂ ਸੁਆਗਤ

ਮੋਹਾਲੀ (ਪਰਦੀਪ) : ਨਨਕਾਣਾ ਸਾਹਿਬ ਪਾਕਿਸਤਾਨ ਤੋਂ ਭਾਰਤ ਪੁੱਜੇ ਵਿਸ਼ਾਲ ਨਗਰ ਕੀਰਤਨ ਦਾ ਸੁਆਗਤ ਮੋਹਾਲੀ 'ਚ ਪੂਰੇ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ। ਇਸ ਨੂੰ ਲੈ ਕੇ ਅਕਾਲੀ ਵਰਕਰਾਂ, ਅਹੁਦੇਦਾਰਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਆਪੋ-ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਗਈਆਂ ਹਨ। ਇਹ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਹੀ। ਚੰਦੂਮਾਜਰਾ ਬੀਤੇ ਦਿਨ ਫੇਜ਼-8 ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਅਕਾਲੀ ਵਰਕਰਾਂ, ਗੁਰਦੁਆਰਾ ਤਾਲਮੇਲ ਕਮੇਟੀ ਦੇ ਮੈਂਬਰਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ ਇਸ ਮੌਕੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਕਿਹਾ ਕਿ ਇਹ ਨਗਰ ਕੀਰਤਨ ਸੰਗਤਾਂ ਦੇ ਉਤਸ਼ਾਹ ਅਤੇ ਸੁਆਗਤ ਨੂੰ ਲੈ ਕੇ ਭਾਵੇਂ 24 ਘੰਟੇ ਤੈਅ ਪ੍ਰੋਗਰਾਮ ਮੁਤਾਬਕ ਪਿੱਛੇ ਚੱਲ ਰਿਹਾ ਹੈ। 

PunjabKesari
ਥਾਂ-ਥਾਂ ਲਾਏ ਜਾ ਰਹੇ ਸੁਆਗਤੀ ਗੇਟ
ਮੋਹਾਲੀ 'ਚ ਥਾਂ-ਥਾਂ 'ਤੇ ਸੁਆਗਤੀ ਗੇਟ ਲਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਸੰਗਤਾਂ ਵਲੋਂ ਖੁਦ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਹਨ ਅਤੇ ਇਸ ਵਿਸ਼ਾਲ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ 'ਚ ਪਾਇਆ ਜਾ ਰਿਹਾ ਉਤਸ਼ਾਹ ਵੇਖਿਆਂ ਹੀ ਬਣਦਾ ਹੈ। 
9 ਅਗਸਤ ਨੂੰ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਵੇਗਾ ਨਗਰ ਕੀਰਤਨ
ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ 8 ਅਗਸਤ ਨੂੰ ਵਿਸ਼ਰਾਮ ਕਰਨ ਤੋਂ ਬਾਅਦ ਇਹ ਨਗਰ ਕੀਰਤਨ 9 ਅਗਸਤ ਨੂੰ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਵੇਗਾ ਅਤੇ ਫਿਰ ਗੁਰਦੁਆਰਾ ਅੰਬ ਸਾਹਿਬ ਤੋਂ ਫੇਜ਼-7 ਲਾਈਟਾਂ, ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼-3ਬੀ2, ਫਰਨੀਚਰ ਮਾਰਕਿਟ ਹੁੰਦਾ ਹੋਇਆ ਸੈਕਟਰ-34 ਚੰਡੀਗੜ੍ਹ ਦੇ ਰਸਤੇ ਸੈਕਟਰ-8 ਪੰਚਕੂਲਾ, ਨਾਡਾ ਸਾਹਿਬ, ਜ਼ੀਰਕਪੁਰ, ਗੋਪਾਲ ਮੋਚਨ ਕਾਲਾ ਅੰਬ ਪੁੱਜੇਗਾ।


author

Babita

Content Editor

Related News