ਨਗਰ ਕੀਰਤਨ ਦੇ ਦਰਸ਼ਨ ਕਰਨ ਗਿਆ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤੀ ਵੱਡੀ ਵਾਰਦਾਤ

Monday, Aug 05, 2019 - 02:48 PM (IST)

ਨਗਰ ਕੀਰਤਨ ਦੇ ਦਰਸ਼ਨ ਕਰਨ ਗਿਆ ਪਰਿਵਾਰ, ਪਿੱਛੋਂ ਚੋਰਾਂ ਨੇ ਕੀਤੀ ਵੱਡੀ ਵਾਰਦਾਤ

ਹਰਚੋਵਾਲ/ ਗੁਰਦਾਸਪੁਰ (ਵਿਨੋਦ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸਜਾਏ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਦਰਸ਼ਨ ਕਰਨ ਗਏ ਪਰਿਵਾਰ ਦੇ ਘਰ 'ਚੋਂ ਬੀਤੀ ਰਾਤ ਚੋਰ 18 ਤੋਲੇ ਸੋਨੇ ਦੇ ਗਹਿਣੇ ਜਿਸ ਦੀ ਕੀਮਤ 5 ਲੱਖ 40ਹਜ਼ਾਰ ਰੁਪਏ ਬਣਦੀ ਹੈ ਅਤੇ 40ਹਜ਼ਾਰ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਜਦਕਿ ਇਸ ਤੋਂ ਇਲਾਵਾ ਚੋਰ ਘਰ ਵਿਚ ਲੱਗੇ ਕੈਮਰਿਆਂ ਦੀਆਂ ਤਾਰਾਂ ਕੱਟ ਕੇ ਰਿਸੀਵਰ ਵੀ ਨਾਲ ਲੈ ਗਏ।

ਇਸ ਸਬੰਧੀ ਸੁਰਿੰਦਰ ਕੌਰ ਸਿੰਦੂ ਪਤਨੀ ਲੇਟ ਅਜੀਤ ਸਿੰਘ ਵਾਸੀ ਹਰਚੋਵਾਲ ਮੁਹੱਲਾ ਜੈ ਚੰਦ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਨੂੰਹ ਨਾਲ ਬਟਾਲਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਗਰ ਕੀਰਤਨ ਵੇਖਣ ਲਈ ਚੱਲ ਗਏ। ਜਦੋਂ ਸਵੇਰੇ ਅੱਜ ਘਰ ਪਹੁੰਚੇ ਤਾਂ ਵੇਖਿਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਘਰ ਦੀ ਜਾਂਚ ਕੀਤੀ ਤਾਂ ਅਲਮਾਰੀਆਂ ਵੀ ਟੁੱਟੀਆ ਹੋਈਆਂ ਸੀ।, ਜਿਸ ਵਿਚੋਂ ਚੋਰ ਸੋਨੇ ਦੇ ਗਹਿਣੇ ਜਿਸ ਵਿਚ 5 ਹਾਰ, 2 ਚੈਨੀਆਂ, 4 ਚੂੜੀਆਂ, 2 ਮੁੰਦਰੀਆਂ, 2 ਚੈਨੀਆਂ ਬੱਚਿਆਂ ਦੀਆਂ ਜੋ 18 ਤੋਲੇ ਕੁੱਲ ਸੋਨਾ ਬਣਦਾ ਹੈ। ਇਸ ਤੋਂ ਇਲਾਵਾ 40 ਹਜ਼ਾਰ ਰੁਪਏ ਨਗਦੀ ਰਕਮ ਲੈਕੇ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਗਹਿਣਿਆਂ ਦੀ ਕੁਲ ਕੀਮਤ 5ਲੱਖ 80ਹਜ਼ਾਰ ਰੁਪਏ ਬਣਦੀ ਹੈ। ਉਸ ਨੇ ਦੱਸਿਆ ਜਦ ਘਰ ਵਿਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਚੋਰਾਂ ਨੇ ਉਸ ਦੀਆਂ ਤਾਰਾਂ ਵੀ ਕੱਟੀਆ ਹੋਈਆਂ ਸੀ ਅਤੇ ਰਿਸੀਵਰ ਵੀ ਆਪਣੇ ਨਾਲ ਲੈ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਰਚੋਵਾਲ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿੰਨਾਂ ਨੇ ਮੌਕੇ 'ਤੇ ਆ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News