''ਨਗਰ ਕੌਂਸਲ ਚੋਣਾਂ'' ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ, ਪਟਿਆਲਾ ਦੇ ਕਾਂਗਰਸੀਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

Monday, Jan 04, 2021 - 03:15 PM (IST)

''ਨਗਰ ਕੌਂਸਲ ਚੋਣਾਂ'' ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ, ਪਟਿਆਲਾ ਦੇ ਕਾਂਗਰਸੀਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬ 'ਚ ਫਰਵਰੀ ਮਹੀਨੇ 'ਚ ਹੋਣ ਜਾ ਰਹੀਆਂ 120 ਸ਼ਹਿਰਾਂ ਦੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਕਾਂਗਰਸੀਆਂ ਨੂੰ ਵੱਡੀ ਗਿਣਤੀ 'ਚ ਜ਼ਿੰਮੇਵਾਰੀਆਂ ਮਿਲੀਆਂ ਹਨ।

ਇਹ ਵੀ ਪੜ੍ਹੋ : ਕਿਸਾਨੀ ਮਸਲਿਆਂ ਦਾ ਹੱਲ ਨਾ ਨਿਕਲਣ 'ਤੇ 'ਢੀਂਡਸਾ' ਨੇ ਜਤਾਈ ਚਿੰਤਾ, ਆਖੀ ਇਹ ਵੱਡੀ ਗੱਲ

ਪੰਜਾਬ ਕਾਂਗਰਸ ਵਲੋਂ ਵੱਖ-ਵੱਖ ਸ਼ਹਿਰਾਂ ਲਈ ਜੋ ਆਬਜ਼ਰਵਰ ਲਾਏ ਹਨ, ਉਸ 'ਚ ਪਟਿਆਲਾ ਸ਼ਹਿਰ ਨੂੰ ਵੱਡੀ ਨੁਮਾਇੰਦਗੀ ਮਿਲੀ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਨਗਰ ਕੌਂਸਲ ਧੂਰੀ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਰਵਨੀਤ ਬਿੱਟੂ ਖ਼ਿਲਾਫ਼ ਧਰਨੇ 'ਤੇ ਬੈਠੀ 'ਭਾਜਪਾ', ਜਾਣੋ ਕੀ ਹੈ ਕਾਰਨ

ਪੰਜਾਬ ਸਟੇਟ ਸੋਸ਼ਲ ਵੈੱਲਫੇਅਰ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੂੰ ਨਾਭਾ ਦਾ, ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸੰਤ ਬਾਂਗਾ ਨੂੰ ਸਮਾਣਾ ਦਾ, ਜ਼ਿਲ੍ਹਾ ਕਾਂਗਰਸ ਦੇ ਇੰਚਾਰਜ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਘੁੰਮਣ ਨੂੰ ਸਨੌਰ ਦਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਜ਼ਿਲ੍ਹਾ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੇ. ਕੇ. ਮਲਹੋਤਰਾ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਹਲਕਾ ਸੰਗਰੂਰ ਦੀ ਨਗਰ ਕੌਂਸਲ ਚੋਣ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਤੇ PR ਲਈ ਅਪਲਾਈ ਕਰਨ ਵਾਲੇ ਲੋਕ ਸਾਵਧਾਨ! ਜ਼ਰੂਰ ਪੜ੍ਹੋ ਇਹ ਖ਼ਬਰ

ਕੁੱਲ 120 ਨਿਯੁਕਤੀਆਂ 'ਚ ਸਾਬਕਾ ਮੰਤਰੀ, ਵਿਧਾਇਕ ਅਤੇ ਹੋਰ ਵੱਡੇ ਆਗੂਆਂ ਨੂੰ ਆਬਜ਼ਰਵਰ ਬਣਾਇਆ ਗਿਆ ਹੈ। ਪਟਿਆਲਾ ਸ਼ਹਿਰ ਦੇ ਆਗੂਆਂ ਨੂੰ ਲੋਕਲ ਬਾਡੀਜ਼ ਚੋਣਾਂ ਦਾ ਕਾਫੀ ਤਜ਼ਰਬਾ ਹੈ, ਜਿਸ ਕਰਕੇ ਵੱਡੀ ਗਿਣਤੀ 'ਚ ਪਟਿਆਲਾ ਦੇ ਆਗੂਆਂ ਨੂੰ ਆਬਜ਼ਰਵਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰ ਸਕੇ।
ਨੋਟ : ਪੰਜਾਬ 'ਚ ਨਗਰ ਕੌਂਸਲ ਚੋਣਾਂ ਕਾਂਗਰਸ ਵੱਲੋਂ ਕੀਤੀ ਜਾ ਰਹੀ ਤਿਆਰੀ ਬਾਰੇ ਦਿਓ ਰਾਏ


 


author

Babita

Content Editor

Related News