ਨਾਭਾ 'ਚ ਤੇਜ਼ ਮੀਂਹ ਅਤੇ ਤੂਫਾਨ ਨੇ ਮਚਾਈ ਤਬਾਹੀ, ਲੱਖਾਂ ਦਾ ਨੁਕਸਾਨ (ਤਸਵੀਰਾਂ)
Wednesday, Jun 10, 2020 - 04:17 PM (IST)
ਨਾਭਾ (ਖੁਰਾਣਾ/ਭੂਪਾ): ਨਾਭਾ ਹਲਕੇ 'ਚ ਪਏ ਤੇਜ਼ ਮੀਂਹ ਤੋਂ ਬਾਅਦ ਆਏ ਤੂਫ਼ਾਨ ਨੇ ਜਿੱਥੇ ਪੂਰਾ ਜਨ-ਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਉੱਥੇ ਹੀ ਨਾਭਾ ਵਿਖੇ ਵੱਡੇ-ਵੱਡੇ ਦਰੱਖਤ ਤੇ ਬਿਜਲੀ ਦੇ ਖੰਭੇ ਸੜਕਾਂ, ਬਿਜਲੀ ਦੇ ਟਰਾਂਸਫਾਰਮਰ ਤੇ ਡਿੱਗਣ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸੜਕਾਂ ਤੇ ਗੱਡੀਆਂ ਦੇ ਵੱਡੇ-ਵੱਡੇ ਜਾਮ ਵੀ ਲੱਗੇ ਹਨ। ਇਸ ਤੂਫਾਨ ਦੇ ਨਾਲ ਗੁਰਦਿਆਲ ਕੰਬਾਈਨ 'ਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਇਸ ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਨ ਉਨ੍ਹਾਂ ਦਾ ਸ਼ੈੱਡ ਡਿੱਗ ਗਿਆ।
ਇਸ ਦੇ ਦੌਰਾਨ ਉਨ੍ਹਾਂ ਦੀਆਂ 15 ਕੰਬਾਈਨਾਂ ਨੁਕਸਾਨੀਆਂ ਗਈਆਂ, ਇਸ ਬਰਸਾਤ ਤੋਂ ਬਾਅਦ ਸੜਕਾਂ ਤੇ ਦੋ ਘੰਟੇ ਤੱਕ ਲੰਬਾ ਜਾਮ ਲੱਗਿਆ ਰਿਹਾ, ਜਿਸ ਕਰਕੇ ਪਟਿਆਲਾ ਨਾਭਾ ਰੋਡ ਤੇ, ਗੋਬਿੰਦਗੜ੍ਹ, ਮਲੇਰਕੋਟਲਾ ਰੋਡ ਤੇ ਭਾਰੀ ਟ੍ਰੈਫਿਕ ਦੇਖਣ ਨੂੰ ਮਿਲੀ ਅਤੇ ਲੋਕਾਂ ਨੂੰ ਆਉਣ ਜਾਣ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣੀ ਜ਼ਿੰਦਗੀ 'ਚ ਇੰਨੀ ਜ਼ਿਆਦਾ ਤੇਜ਼ ਮੀਂਹ ਤੇ ਨਾਲ ਆਏ ਤੇਜ਼ ਤੂਫਾਨ ਪਹਿਲੀ ਵਾਰ ਵੇਖਿਆ। ਇਸ ਦੇ ਨਾਲ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਸ ਤੋਂ ਬਾਅਦ ਤੁਰੰਤ ਹੀ ਬਿਜਲੀ ਬੋਰਡ ਦੇ ਅਧਿਕਾਰੀ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡਾ ਲੱਖਾਂ ਦਾ ਨੁਕਸਾਨ ਹੋ ਗਿਆ।