ਨਾਭਾ ਦੀ ਨਵੀਂ ਜੇਲ ''ਚ ਹਵਾਲਾਤੀ ਨੇ ਲਿਆ ਫਾਹਾ

10/20/2019 6:17:13 PM

ਨਾਭਾ (ਰਾਹੁਲ)—ਨਾਭਾ ਦੀ ਨਵੀਂ ਜ਼ਿਲਾ ਜੇਲ 'ਚ ਹਵਾਲਾਤੀ ਕਰਨੈਲ ਸਿੰਘ (66) ਵਲੋਂ ਜੇਲ 'ਚ ਫੰਦਾ ਲਗਾ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕਰਨੈਲ ਸਿੰਘ 376 ਦੇ ਮਾਮਲੇ 'ਚ ਜੇਲ 'ਚ ਨਜ਼ਰਬੰਦ ਸੀ। ਪੁਲਸ ਆਤਮ-ਹੱਤਿਆ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।


Shyna

Content Editor

Related News