ਨਾਭਾ ਕਤਲ ਕਾਂਡ ਦਾ ਮੁਲਜ਼ਮ ਗ੍ਰਿਫ਼ਤਾਰ

Sunday, Aug 25, 2019 - 06:35 PM (IST)

ਨਾਭਾ ਕਤਲ ਕਾਂਡ ਦਾ ਮੁਲਜ਼ਮ ਗ੍ਰਿਫ਼ਤਾਰ

ਨਾਭਾ (ਜੈਨ) : ਇਥੇ ਨਿਆਮਾਂਵਾਲੀ ਮੈਹਸ ਗੇਟ ਵਿਖੇ ਦੁਕਾਨਦਾਰ ਬਲਜਿੰਦਰਪਾਲ ਗੋਇਲ ਉਰਫ਼ ਪਾਲਾ ਵਾਸੀ ਕੁੰਗੜੀਆਂ ਸਟਰੀਟ ਦੇ ਕਤਲ ਕਾਂਡ ਦੇ ਮੁਲਜ਼ਮ ਦਵਿੰਦਰ ਸਿੰਘ ਉਰਫ਼ ਪ੍ਰਿੰਸ ਨੂੰ ਕੋਤਵਾਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਚ. ਓ. ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਨਿੱਜੀ ਰੰਜਿਸ਼ ਕਾਰਣ ਕਤਲ ਹੋਇਆ ਸੀ। ਮ੍ਰਿਤਕ ਨੇ ਕੋਈ ਬਿਆਨ ਦਰਜ ਨਹੀਂ ਕਰਵਾਇਆ ਸੀ ਅਤੇ ਨਾ ਹੀ ਮ੍ਰਿਤਕ ਦੇ ਬੇਟੇ ਸ਼ਿਵਮ ਨੇ ਪੁਲਸ ਰਿਪੋਰਟ ਵਿਚ ਕਿਸੇ 'ਤੇ ਸ਼ੱਕ ਜ਼ਾਹਰ ਕੀਤਾ ਸੀ। 
ਪੁਲਸ ਨੇ ਮੌਕੇ ਤੋਂ ਬਰਾਮਦ ਹੋਏ ਮੋਟਰਸਾਈਕਲ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇਸ ਕੇਸ ਨੂੰ ਹੱਲ ਕੀਤਾ ਹੈ। ਇਸ ਮੌਕੇ ਸੁਰੇਸ਼ ਕੁਮਾਰ ਅਤੇ ਬੂਟਾ ਸਿੰਘ ਸਹਾਇਕ ਥਾਣੇਦਾਰ ਵੀ ਮੌਜੂਦ ਸਨ, ਜਿਨ੍ਹਾਂ ਦੱਸਿਆ ਕਿ ਅਦਾਲਤ ਵਿਚ ਪੇਸ਼ ਕਰ ਕੇ ਮੁਲਜ਼ਮ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਕਤਲ ਕਾਂਡ ਦੇ ਸਾਰੇ ਵੇਰਵੇ ਜਨਤਕ ਹੋ ਸਕਣ।


author

Gurminder Singh

Content Editor

Related News