ਨਾਭਾ ਮੈਕਸੀਮਮ ਸਕਿਓਰਿਟੀ ਜੇਲ ਫਿਰ ਵਿਵਾਦਾਂ 'ਚ, ਮਿਲੇ ਦੋ ਮੋਬਾਇਲ

01/05/2019 4:27:55 PM

ਨਾਭਾ (ਰਾਹੁਲ) : ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ 'ਚ ਚੈਕਿੰਗ ਦੌਰਾਨ ਬੈਰਕ ਨੰਬਰ 3 ਦੀ ਦੀਵਾਰ ਤੋਂ 2 ਮੋਬਾਇਲ ਫੋਨ ਸਮੇਤ ਸਿਮ ਬਰਾਮਦ ਕੀਤੇ ਹਨ। ਇਸ ਦੀ ਜਾਣਕਾਰੀ ਜੇਲ ਪ੍ਰਸ਼ਾਸਨ ਨੇ ਨਾਭਾ ਕੋਤਵਾਲੀ ਨੂੰ ਦੇ ਦਿੱਤੀ ਹੈ। ਪੁਲਸ ਨੇ ਮੋਬਾਇਲਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ ਹੈ, ਇਸ ਜੇਲ 'ਚ ਸੂਈ ਵੀ ਨਹੀਂ ਜਾ ਸਕਦੀ ਪਰ ਇਹ ਮੋਬਾਇਲ ਕਿਵੇਂ ਚਲੇ ਗਏ। ਇਹ ਜੇਲ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਇਸ ਗੱਲ ਤੋਂ ਸਾਫ ਜ਼ਾਹਿਰ ਹੈ ਕਿ ਜੇਲ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਕੋਈ ਵੀ ਚੀਜ਼ ਅੰਦਰ ਜਾਣੀ ਅਸੰਭਵ ਹੈ।

ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਜੇਲ ਪ੍ਰਸ਼ਾਸਨ ਵਲੋਂ ਲਿਖਤੀ ਇਤਲਾਹ ਮਿਲੀ ਸੀ ਕਿ ਜੇਲ 'ਚੋਂ 2 ਮੋਬਾਇਲ ਸਿਮਾਂ ਸਮੇਤ ਮਿਲੇ ਹਨ ਅਤੇ ਅਸੀਂ ਇਸ ਸਬੰਧ 'ਚ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਇਹ ਮੋਬਾਇਲ ਕਿਸ ਦੇ ਸਨ ਅਤੇ ਉਨ੍ਹਾਂ ਕੈਦੀਆਂ ਦੀ ਪੁੱਛਗਿਛ ਕੀਤੀ ਜਾਵੇਗੀ।


Shyna

Content Editor

Related News