ਨਾਭਾ ਜੇਲ੍ਹ ''ਚ 5 ਹਵਾਲਾਤੀਆਂ ਤੋਂ ਬਰਾਮਦ ਹੋਏ 5 ਮੋਬਾਇਲ, ਜੇਲ੍ਹ ਵਾਰਡਨ ਨਾਲ ਵੀ ਹੋਈ ਧੱਕਾ-ਮੁੱਕੀ

Thursday, Oct 15, 2020 - 05:58 PM (IST)

ਨਾਭਾ ਜੇਲ੍ਹ ''ਚ 5 ਹਵਾਲਾਤੀਆਂ ਤੋਂ ਬਰਾਮਦ ਹੋਏ 5 ਮੋਬਾਇਲ, ਜੇਲ੍ਹ ਵਾਰਡਨ ਨਾਲ ਵੀ ਹੋਈ ਧੱਕਾ-ਮੁੱਕੀ

ਨਾਭਾ (ਜੈਨ)— ਸਥਾਨਕ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ੍ਹ ਦੇ ਤਿੰਨ ਹਵਾਲਾਤੀਆਂ ਪਾਸੋਂ ਤਿੰਨ ਮੋਬਾਇਲ ਅਤੇ ਨਵੀਂ ਜ਼ਿਲਾ ਜੇਲ੍ਹ 'ਚੋਂ ਦੋ ਮੋਬਾਇਲਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸਹਾਇਕ ਸੁਪਰਡੈਂਟ ਕਰਨੈਲ ਸਿੰਘ ਅਨੁਸਾਰ ਹਵਾਲਾਤੀ ਗੌਰਵ ਕੁਮਾਰ ਪੁੱਤਰ ਸੁਰੇਸ਼ ਮੰਡਲ ਵਾਸੀ ਪਿੰਡ ਮਨੀਆਰ (ਬਿਹਾਰ), ਹਵਾਲਾਤੀ ਜੋਗਰਾਜ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਸੈਂਸੀ ਬਸਤੀ ਸੁਨਾਮ ਅਤੇ ਇਕ ਹੋਰ ਹਵਾਲਾਤੀ ਮਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਘਣਸ਼ਾਮਪੁਰ (ਅੰਮ੍ਰਿਤਸਰ) ਪਾਸੋਂ ਬੈਰਕ ਨੰ. 7 ਦੀ ਤਲਾਸ਼ੀ ਦੌਰਾਨ ਤਿੰਨ ਮੋਬਾਈਲ ਸਮੇਤ ਬੈਟਰੀ ਅਤੇ ਜਿਓ ਕੰਪਨੀ ਦੇ ਸਿਮ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ:ਜਲੰਧਰ 'ਚ ਦਿਨ-ਦਿਹਾੜੇ ਬੈਂਕ ਡਕੈਤੀ, ਸੁਰੱਖਿਆ ਕਾਮੇ ਨੂੰ ਗੋਲੀਆਂ ਮਾਰ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)

ਹਵਾਲਾਤੀ ਮਨਪ੍ਰੀਤ ਸਿੰਘ ਨੇ ਜੇਲ੍ਹ ਵਾਰਡਨਾਂ ਨਾਲ ਧੱਕਾਮੁੱਕੀ ਵੀ ਕੀਤੀ, ਜਿਸ ਕਾਰਨ ਧਾਰਾ 186 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਗਿਆ। ਕੋਤਵਾਲੀ ਪੁਲਸ ਨੇ ਤਿੰਨ ਹਵਾਲਾਤੀਆਂ ਖ਼ਿਲਾਫ਼ ਧਾਰਾ 52ਏ ਪ੍ਰੀਜ਼ਨ ਐਕਟ ਅਧੀਨ ਮਾਮਲੇ ਦਰਜ ਕਰ ਲਏ ਹਨ। ਡੀ. ਐਸ. ਪੀ. ਅਨੁਸਾਰ ਇਨ੍ਹਾਂ ਨੂੰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲੈ ਕੇ ਪੜ੍ਹਤਾਲ ਕੀਤੀ ਜਾਵੇਗੀ ਕਿ ਮੋਬਾਇਲ ਇਨ੍ਹਾਂ ਪਾਸ ਕਿਵੇਂ ਪਹੁੰਚੇ। ਵਾਰ-ਵਾਰ ਇਥੋਂ ਦੀਆਂ ਦੋਵੇਂ ਜੇਲ੍ਹਾਂ 'ਚੋਂ ਹਵਾਲਾਤੀਆਂ/ਕੈਦੀਆਂ ਪਾਸੋਂ ਮੋਬਾਇਲਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸ਼ਨ ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਜੈਮਰ ਜੇਲ੍ਹ 'ਚ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ: ਸੁਮੇਧ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਇੰਝ ਹੀ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰ. 5 ਦੀ ਚੱਕੀ ਨੰ. 14 'ਚ ਬੰਦ ਹਵਾਲਾਤੀ ਵਿਸ਼ਨੂੰ ਸੋਨੀ ਪੁੱਤਰ ਅਰਜਨ ਦੇਵ ਵਾਸੀ ਖੰਨਾ ਤੋਂ ਇਕ ਮੋਬਾਈਲ ਫੋਨ ਸਮੇਤ ਸਿਮ ਬਰਾਮਦ ਹੋਇਆ। ਇਕ ਹੋਰ ਮੋਬਾਇਲ ਬਲਾਕ ਨੰ 2 ਦੀ ਬੈਰਕ ਨੰ. 1 ਦੇ ਬਾਥਰੂਮ 'ਚੋਂ ਸਮੇਤ ਬੈਟਰੀ ਬਰਾਮਦ ਹੋਇਆ। ਸਹਾਇਕ ਸੁਪਰਡੈਂਟ ਸੰਦੀਪ ਸਿੰਘ ਨੇ ਇਸ ਸਬੰਧੀ ਥਾਣਾ ਸਦਰ 'ਚ ਹਵਾਲਾਤੀ ਵਿਸ਼ਨੂੰ ਅਤੇ ਇਕ ਅਣਪਛਾਤੇ ਕੈਦੀ/ਹਵਾਲਾਤੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਪੈਸਿਆਂ ਖਾਤਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ


author

shivani attri

Content Editor

Related News