ਨਾਭਾ : ਖੜ੍ਹਾ ਹੋਇਆ 12 ਕਰੋੜ ਦੀ ਜ਼ਮੀਨ ਦਾ ਵਿਵਾਦ, ਆਹਮੋ-ਸਾਹਮਣੇ ਹੋਈਆਂ ਧਿਰਾਂ (ਵੀਡੀਓ)

Monday, Jan 20, 2020 - 10:53 AM (IST)

ਨਾਭਾ (ਰਾਹੁਲ ਖੁਰਾਣਾ) - ਪੰਜਾਬ ’ਚ ਦਿਨ-ਬ-ਦਿਨ ਜ਼ਮੀਨੀ ਵਿਵਾਦ ਨੂੰ ਲੈ ਕੇ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਨਾਭਾ ਦੀ ਜਸਪਾਲ ਕਲੋਨੀ ਵਿਖੇ ਦੋ ਬੀਘੇ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਲੈ ਕੇ ਉਦੋਂ ਵਿਵਾਦ ਹੋ ਗਿਆ, ਜਦੋਂ ਖਰੀਦਦਾਰ ਅਤੇ ਵੇਚਣ ਵਾਲੀਆਂ ਦੋਵੇਂ ਧਿਰਾਂ ਆਹਮਣੇ-ਸਾਹਮਣੇ ਹੋ ਗਈਆਂ। ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਮੌਕੇ ’ਤੇ ਆ ਕੇ ਸਥਿਤੀ ’ਤੇ ਕਾਬੂ ਪਾ ਲਿਆ। ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਖਰੀਦਦਾਰ ਸ਼ਾਮ ਲਾਲ ਜਿੰਦਲ ਅਤੇ ਸ਼ਿੰਦਰਪਾਲ ਮਿੱਤਲ ਨੇ ਕਿਹਾ ਕਿ ਇਹ ਜ਼ਮੀਨ ਅਸੀਂ 12 ਕਰੋੜ ਰੁਪਏ ’ਚ ਖਰੀਦੀ ਸੀ। ਹੁਣ ਜਿਹੜੇ ਵਿਅਕਤੀਆਂ ਤੋਂ ਅਸੀਂ ਜ਼ਮੀਨ ਖਰੀਦੀ ਸੀ, ਉਹ ਸਾਡੀ ਜ਼ਮੀਨ ’ਤੇ ਕੰਨਸਟਕਸਨ ਨਹੀਂ ਹੋਣ ਦੇ ਰਹੇ। ਵੇਚਣ ਵਾਲੀ ਦੂਜੀ ਧਿਰ ਦੇ ਇੰਦਰਜੀਤ ਸਾਹਨੀ ਨੇ ਕਿਹਾ ਕਿ ਅਸੀਂ ਇਹ ਜ਼ਮੀਨ ਸੜਕ ਤੋਂ ਹਟ ਕੇ ਪਿੱਛੇ ਦਿੱਤੀ ਸੀ ਅਤੇ ਇਹ ਜ਼ਮੀਨ ਸਾਡੀ ਹੈ। 

PunjabKesari

ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੋਵੇਂ ਪਾਰਟੀਆਂ ਨੂੰ ਆਪੋ-ਆਪਣੀਆਂ ਜ਼ਮੀਨਾਂ ਦੇ ਕਾਗਜ਼ ਲਿਆਉਣ ਲਈ ਕਿਹਾ, ਜਿਸ ਤੋਂ ਬਾਅਦ ਪੁਲਸ ਨੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਖਰੀਦਦਾਰਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਜ਼ਮੀਨ 12 ਕਰੋੜ ’ਚ ਖਰੀਦੀ ਸੀ। ਇਸ ਜ਼ਮੀਨ ਦੇ ਆਲੇ-ਦੁਆਲੇ ਜਦੋਂ ਉਨ੍ਹਾਂ ਨੇ ਸੜਕਾਂ ਬਣਾਈਆਂ ਅਤੇ ਜ਼ਮੀਨ ’ਤੇ ਭਰਤੀ ਪਾਈ, ਉਦੋਂ ਕਿਸੇ ਨੇ ਕੁਝ ਨਹੀਂ ਕਿਹਾ। ਹੁਣ ਜਦੋਂ ਅਸੀ ਸੋ ਰੂਮ ਬਣਾਉਣ ਲੱਗ ਪਏ ਤਾਂ ਇਨ੍ਹਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਆਪਣੀ ਜਗ੍ਹਾ ’ਤੇ ਕੰਮ ਸ਼ੁਰੂ ਕਰਨ ਦਿੱਤਾ ਜਾਵੇ।

PunjabKesari


author

rajwinder kaur

Content Editor

Related News