ਨਾਭਾ ਜੇਲ ਕਾਂਡ ''ਚ ਸ਼ਾਮਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਮਿੰਟੂ ਦਾ ਵੱਡਾ ਖੁਲਾਸਾ

12/06/2016 7:22:53 PM

ਪਟਿਆਲਾ : ਨਾਭਾ ਜੇਲ ਬ੍ਰੇਕ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਤੋਂ ਪੁਲਸ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਮਿੰਟੂ ਨੇ ਦੱਸਿਆ ਕਿ ਆਈ. ਐੱਸ. ਆਈ. ਦਾ ਫੀਲਡ ਇੰਟੈਲੀਜੈਂਸ ਯੂਨਿਟ ਪੰਜਾਬ ਸਰਹੱਦ ''ਤੇ ਆਪਣਾ ਦਫਤਰ ਬਣਾ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਮਿੰਟੂ ਤੋਂ ਕੁਝ ਸਵਾਲ ਪੁੱਛੇ ਗਏ ਸਨ, ਜਿਸ ਤੋਂ ਇਹ ਖੁਲਾਸਾ ਹੋਇਆ ਹੈ ਕਿ ਫੀਲਡ ਇੰਟੈਲੀਜੈਂਸ ਯੂਨਿਟ ਪੰਜਾਬ ''ਚ ਸਲਿੱਪਰ ਸੈੱਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦਾ ਮੁੱਖ ਮਕਸਦ ਅਮਨ ਸ਼ਾਂਤੀ ਵਾਲੇ ਮਾਹੌਲ ਖਰਾਬ ਕਰਨਾ ਹੈ।
ਮਿੰਟੂ ਨੇ ਖੁਲਾਸਾ ਕਰਦਿਆਂ ਕਿਹਾ ਕਿ ਆਈ. ਐੱਸ. ਆਈ. ਦਾ ਫੀਲਡ ਇੰਟੈਲੀਜੈਂਸ ਦਾ ਕੰਮ ਸਮੱਗਲਰਾਂ ਅਤੇ ਅੱਤਵਾਦੀਆਂ ''ਚ ਤਾਲਮੇਲ ਸਥਾਪਤ ਕਰਕੇ ਪੰਜਾਬ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਹੈ। ਆਈ. ਐੱਸ. ਆਈ. ਨੇ ਫੀਲਡ ਇੰਟੈਲੀਜੈਂਸ ਨੂੰ ਪੰਜਾਬ ਆਪਰੇਸ਼ਨ ਦਾ ਜ਼ਿੰਮਾ ਸੌਂਪਿਆ ਹੈ।


Gurminder Singh

Content Editor

Related News