ਨਾਭਾ ਜੇਲ੍ਹ ਬ੍ਰੇਕ ਕਾਂਡ ਦੇ 60 ਮਹੀਨਿਆਂ ਬਾਅਦ ਵੀ ਫਰਾਰ ਅੱਤਵਾਦੀ ਨੂੰ ਨਹੀਂ ਫੜ ਸਕੀ ਪੁਲਸ
Saturday, Dec 18, 2021 - 06:17 PM (IST)
ਨਾਭਾ (ਜੈਨ) : ਪੰਜਾਬ ਹੀ ਨਹੀਂ, ਉਤਰੀ ਭਾਰਤ ਦੀ ਮੰਨੀ ਪ੍ਰਮੰਨੀ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਵਿਚ 27 ਨਵੰਬਰ 2016 ਨੂੰ ਦਿਨ ਦਿਹਾੜੇ ਫਿਲਮੀ ਸਟਾਈਲ ਵਿਚ ਜੇਲ੍ਹ ਬ੍ਰੇਕ ਹੋਈ ਸੀ, ਜਿਸ ਵਿਚ ਪੁਲਸ ਵਰਦੀਆਂ ਵਿਚ ਆਏ ਹਥਿਆਰਬੰਦ ਬਦਮਾਸ਼ ਅੰਨੇਵਾਹ ਫਾਇਰਿੰਗ ਕਰਕੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਨੀਟਾ ਦਿਓਲ, ਹਰਮਿੰਦਰ ਸਿੰਘ ਮਿੰਟੂ (ਖਾਲਿਸਤਾਨ ਲਿਬਰੇਸ਼ਨ ਫੋਰਸ ਕਮਾਂਡਰ), ਅਮਨਦੀਪ ਸਿੰਘ ਢੋਂਟੀਆ ਤੇ ਕਸ਼ਮੀਰਾ ਸਿੰਘ ਨੂੰ ਜੇਲ੍ਹ ਵਿਚੋਂ ਭਜਾ ਕੇ ਲੈ ਗਏ ਸਨ। ਇਹ ਘਟਨਾ ਗ੍ਰਹਿ ਮੰਤਰਾਲੇ ਦੇ ਮੱਥੇ ’ਤੇ ਕਲੰਕ ਸੀ। ਮਿੰਟੂ ਨੂੰ 24 ਘੰਟਿਆਂ ਵਿਚ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਦੀ ਬਾਅਦ ਵਿਚ ਸੈਂਟਰਲ ਜੇਲ੍ਹ ਪਟਿਆਲਾ ਵਿਚ ਮੌਤ ਹੋ ਗਈ ਸੀ। ਵਿੱਕੀ ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ ਪਰ ਅੱਤਵਾਦੀ ਕਸ਼ਮੀਰਾ ਸਿੰਘ 60 ਮਹੀਨਿਆਂ ਬਾਅਦ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ ਜਦਕਿ ਸੇਖੋਂ, ਨੀਟਾ ਤੇ ਢੋਂਟੀਆ ਜੇਲ੍ਹ ਵਿਚ ਬੰਦ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਅਰਵਿੰਦ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ, ਕਿਹਾ ਜੇ ਹਾਰ ਗਿਆ ਤਾਂ ਛੱਡ ਦੇਵਾਂਗਾ ਸਿਆਸਤ
ਇਸ ਜੇਲ੍ਹ ਬ੍ਰੇਕ ਦਾ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਸਿੰਘ ਉਰਫ ਰੋਮੀ (ਖ਼ਤਰਨਾਕ ਗੈਂਗਸਟਰ) ਇਕ ਡਕੈਤੀ ਮਾਮਲੇ ਵਿਚ ਹਾਂਗਕਾਂਗ ਪੁਲਸ ਨੇ 17 ਫਰਵਰੀ 2018 ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਨਾਭਾ ਕੋਤਵਾਲੀ ਵਿਚ ਧਾਰਾ 307, 293, 223, 224, 120, 148, 149, 201, 419, 170, 171, 353, 186, 212, 216 ਆਈ. ਪੀ. ਸੀ. ਅਧੀਨ ਮਾਮਲਾ ਦਰਜ ਹੈ। ਇਕ ਹੋਰ ਮਾਮਲਾ 3 ਜੂਨ 2016 ਨੂੰ ਇੱਥੇ ਦਰਜ ਹੋਇਆ ਸੀ। ਜ਼ਮਾਨਤ ਮਿਲਣ ਤੋਂ ਬਾਅਦ ਰੋਮੀ ਵਿਦੇਸ਼ ਭੱਜ ਗਿਆ ਪਰ ਗ੍ਰਿਫ਼ਤਾਰੀ ਦੇ 46 ਮਹੀਨਿਆਂ ਬਾਅਦ ਵੀ ਪੰਜਾਬ ਨਹੀਂ ਲਿਆਂਦਾ ਜਾ ਸਕਿਆ। ਪੁਲਸ ਵਲੋਂ ਯਤਨ ਜਾਰੀ ਹਨ। ਅੱਤਵਾਦੀ ਤੇ ਗੈਂਗਸਟਰ ਹੁਣ ਵੀ ਧੜੱਲੇ ਨਾਲ ਇਥੇ ਜੇਲ੍ਹ ਵਿਚ ਮੋਬਾਈਲ ਇਸਤੇਮਾਲ ਕਰਦੇ ਹਨ ਪਰ ਜੇਲ੍ਹ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਦੇ ਹਮਲੇ ਤੋਂ ਬਾਅਦ ਸਿੱਧੂ ਦਾ ਜਵਾਬ, ਟਵੀਟ ਕਰਕੇ ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?