ਵਿਵਾਦਾਂ ''ਚ ਨਾਭਾ ਜੇਲ, ਫਿਰ ਕੈਦੀ ਤੋਂ ਮੋਬਾਇਲ ਬਰਾਮਦ

Friday, Dec 11, 2020 - 03:02 PM (IST)

ਵਿਵਾਦਾਂ ''ਚ ਨਾਭਾ ਜੇਲ, ਫਿਰ ਕੈਦੀ ਤੋਂ ਮੋਬਾਇਲ ਬਰਾਮਦ

ਨਾਭਾ (ਜੈਨ) : ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਦੇ ਇਕ ਹੋਰ ਕੈਦੀ ਪਾਸੋਂ ਮੋਬਾਇਲ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਅਨੁਸਾਰ ਜਦੋਂ ਜੇਲ੍ਹ ਦੇ ਕਰਮਚਾਰੀ ਚੱਕੀ ਨੰ. 20 ਦੇ ਪਿਛਲੇ ਪਾਸੇ ਚੱਕਰ ਲਾ ਰਹੇ ਸਨ ਤਾਂ ਕੈਦੀ ਰਾਜੀਵ ਪੁੱਤਰ ਰਾਮਪਾਲ ਵਾਸੀ ਮੁਹੱਲਾ ਤਾਜਗੰਜ ਲੁਧਿਆਣਾ ਮੋਬਾਈਲ ਫੋਨ ਕੰਨ 'ਤੇ ਲਗਾ ਕੇ ਗੱਲਾਂ ਕਰ ਰਿਹਾ ਸੀ।

ਜੇਲ੍ਹ ਕਰਮਚਾਰੀਆਂ ਨੂੰ ਦੇਖ ਕੇ ਕੈਦੀ ਰਾਜੀਵ ਨੇ ਮੋਬਾਇਲ ਫੋਨ ਤੋੜ ਦਿੱਤਾ। ਇਸ ਕਾਲੇ ਰੰਗ ਦੇ ਮੋਬਾਈਲ ਨੂੰ ਬਰਾਮਦ ਕਰਕੇ ਕੋਤਵਾਲੀ ਪੁਲਸ ਪਾਸ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਇਕ ਕੈਦੀ ਤੋਂ ਮੋਬਾਈਲ ਬਰਾਮਦ ਹੋਇਆ ਸੀ। ਇੰਜ ਇਸ ਜੇਲ੍ਹ ਦਾ ਪ੍ਰਸ਼ਾਸਨ ਕਰੋੜਾਂ ਰੁਪਏ ਦਾ ਲੱਗਿਆ ਜੈਮਰ ਹੋਣ ਦੇ ਬਾਵਜੂਦ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੀ ਕਿਰਕਿਰੀ ਹੋ ਰਹੀ ਹੈ।


author

Gurminder Singh

Content Editor

Related News