ਰਿਸ਼ਤਿਆਂ ਦਾ ਘਾਣ : ਕਲਯੁਗੀ ਪਿਓ ਨੇ ਮਾਸੂਮ ਧੀ ਨਾਲ ਜੋ ਕਾਰਾ ਕੀਤਾ, ਇਕ ਵਾਰ ਵੀ ਨਾ ਕੰਬਿਆ ਦਿਲ
Thursday, Mar 31, 2022 - 09:52 AM (IST)
ਨਾਭਾ (ਜੈਨ, ਭੂਪਾ, ਖੁਰਾਣਾ) : ਸਥਾਨਕ ਮੁਹੱਲਾ ਪਾਂਡੂਸਰ ’ਚ ਇਕ ਕਲਯੁਗੀ ਪਿਤਾ ਵੱਲੋਂ ਆਪਣੀ ਮਾਸੂਮ ਧੀ ਨਾਲ ਜੋ ਕਾਰਾ ਕੀਤਾ ਗਿਆ, ਉਸ ਦਾ ਦਿਲ ਇਕ ਵਾਰ ਵੀ ਨਾ ਕੰਬਿਆ। ਕਲਯੁਗੀ ਪਿਤਾ ਨੇ ਚਿੱਟੇ ਦੇ ਨਸ਼ੇ ’ਚ ਧੁੱਤ ਹੋਣ ਕਾਰਨ ਆਪਣੀ ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਅਜੇ ਕੁਮਾਰ ਨੇ 3 ਸਾਲ ਪਹਿਲਾਂ ਲਵ-ਮੈਰਿਜ ਕਰਵਾਈ ਸੀ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੱਗੀ ਸੱਟ, ਡਾਕਟਰਾਂ ਵੱਲੋਂ ਆਰਾਮ ਦੀ ਸਲਾਹ
ਉਸ ਨੇ ਰਾਤ ਆਪਣੀ ਬੱਚੀ ਨੂੰ ਬੈੱਡਰੂਮ ਦੀ ਕੰਧ ਨਾਲ ਮਾਰਿਆ, ਜਿਸ ਕਰ ਕੇ ਉਹ ਖੂਨ ਨਾਲ ਲੱਥਪਥ ਹੋ ਗਈ। ਬੱਚੀ ਨੂੰ ਉਸ ਦੇ ਦਾਦੀ-ਦਾਦਾ ਚੁੱਕ ਕੇ ਸਿਵਲ ਹਸਪਤਾਲ ਐਮਰਜੈਂਸੀ 'ਚ ਲੈ ਗਏ, ਜਿੱਥੋਂ ਬੱਚੀ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਦੋਸ਼ੀ ਅਜੇ ਕੁਮਾਰ ਦੇ ਪਿਤਾ ਸੰਜੇ ਕੁਮਾਰ ਨੇ ਦੱਸਿਆ ਕਿ ਮੇਰਾ ਪੁੱਤਰ ਨਸ਼ਾ ਕਰਨ ਦਾ ਆਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬਿਜਲੀ' ਨੂੰ ਲੈ ਕੇ ਕੇਂਦਰ ਦਾ ਪੰਜਾਬ ਨੂੰ ਨਵਾਂ ਝਟਕਾ, ਇਸ ਮੰਗ ਲਈ ਕੀਤੀ ਕੋਰੀ ਨਾਂਹ
ਮੈਂ ਕੋਤਵਾਲੀ ਪੁਲਸ ਨੂੰ 2 ਦਿਨ ਪਹਿਲਾਂ ਸੂਚਨਾ ਵੀ ਦਿੱਤੀ ਸੀ ਕਿ ਪੁੱਤ ਨਸ਼ੇ ’ਚ ਹੈ। ਦੋ ਪੁਲਸ ਮੁਲਾਜ਼ਮ ਆਏ ਅਤੇ ਘਰੋਂ ਕੁੱਝ ਹਥਿਆਰ ਚੁੱਕ ਕੇ ਲੈ ਗਏ ਪਰ ਪੁੱਤ ਨੂੰ ਨਾਲ ਲੈ ਕੇ ਨਹੀਂ ਗਏ। ਜੇਕਰ ਪੁਲਸ ਅਜੇ ਕੁਮਾਰ ਨੂੰ ਫੜ੍ਹ ਕੇ ਲੈ ਜਾਂਦੀ ਤਾਂ ਮਾਸੂਮ ਬੱਚੀ ਦਾ ਕਤਲ ਨਹੀਂ ਹੋ ਸਕਦਾ ਸੀ। ਡੀ. ਐੱਸ. ਪੀ. ਰਾਜੇਸ਼ ਛਿੱਬੜ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਅਜੇ ਫ਼ਰਾਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ