ਮੀਂਹ ਕਾਰਨ ਸਬਜ਼ੀਆਂ ਦੇ ਭਾਅ ਹੋਏ ਦੁੱਗਣੇ, ਲੋਕ ਪਰੇਸ਼ਾਨ

08/02/2019 11:25:46 AM

ਨਾਭਾ (ਰਾਹੁਲ ਖੁਰਾਨਾ) : ਉੱਤਰ ਭਾਰਤ 'ਚ ਪੈ ਰਹੇ ਭਾਰੀ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਮੀਂਹ ਨੇ ਸਬਜ਼ੀਆਂ ਦੇ ਭਾਅ ਵੀ ਦੋ ਗੁਣਾ ਵੱਧ ਕਰ ਦਿੱਤੇ ਹਨ। ਜੇਕਰ ਗੱਲ ਕੀਤੀ ਜਾਵੇ ਵਿਰਾਸਤੀ ਸ਼ਹਿਰ ਨਾਭਾ ਦੀ ਤਾਂ ਇੱਥੇ ਮੀਂਹ ਨੇ ਨਾਭਾ ਨਗਰ ਕੌਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸ਼ਹਿਰ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਦੁਕਾਨਦਾਰੀ ਠੱਪ ਹੋਣ ਤੋਂ ਇਲਾਵਾ ਰਾਹਗੀਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਮੀਂਹ ਦੇ ਨਾਲ ਸਬਜ਼ੀਆਂ ਦੇ ਭਾਅ ਵੀ ਦੁੱਗਣੇ ਹੋ ਗਏ ਅਤੇ ਜੋ ਟਮਾਟਰ 30 ਰੁਪਏ ਸੀ ਉਹ ਹੁਣ 60 ਰੁਪਏ ਕਿਲੋ ਵਿਕ ਰਿਹਾ। ਹਰ ਸਬਜ਼ੀ ਨੇ ਲੋਕਾ ਦਾ ਬਜਟ ਹਿਲਾ ਕੇ ਰੱਖ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਮੀਂਹ ਨਾਲ ਸਬਜ਼ੀਆਂ ਦੇ ਰੇਟ ਵੱਧਣ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸਬਜ਼ੀਆਂ ਦੇ ਬੂਟੇ ਖਰਾਬ ਹੋ ਗਏ, ਜਿਸ ਕਾਰਨ ਰੇਟ ਵੱਧ ਗਏ।
 


Baljeet Kaur

Content Editor

Related News