ਸਿੱਧੂ ਨੂੰ ''ਆਪ'' ਪਾਰਟੀ ''ਚ ਸ਼ਾਮਲ ਕਰਨ ਲੈ ਕੇ ਧਰਮਸੋਤ ਨੇ ਚੀਮਾ ''ਤੇ ਵਿਨ੍ਹਿਆ ਨਿਸ਼ਾਨਾ

Wednesday, Dec 04, 2019 - 05:41 PM (IST)

ਸਿੱਧੂ ਨੂੰ ''ਆਪ'' ਪਾਰਟੀ ''ਚ ਸ਼ਾਮਲ ਕਰਨ ਲੈ ਕੇ ਧਰਮਸੋਤ ਨੇ ਚੀਮਾ ''ਤੇ ਵਿਨ੍ਹਿਆ ਨਿਸ਼ਾਨਾ

ਨਾਭਾ (ਰਾਹੁਲ)—ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਸਿੱਧੂ ਨੂੰ 'ਆਪ' ਪਾਰਟੀ 'ਚ ਸ਼ਾਮਲ ਕਰਨ ਨੂੰ ਲੈ ਕੇ ਧਰਮਸੋਤ ਨੇ ਵਾਰ ਕਰਦੇ ਕਿਹਾ ਕਿ ਸਿੱਧੂ ਦਾ ਕਾਂਗਰਸ ਪਾਰਟੀ ਨਾਲ ਸਬੰਧ ਅਤੇ ਪੰਜਾਬ ਕੈਬਨਿਟ ਦਾ ਮੰਤਰੀ ਵੀ ਰਿਹਾ ਹੈ ਅਤੇ ਆਪ ਪਾਰਟੀ ਵਾਲੇ ਆਪਣੇ ਐੱਮ.ਐੱਲ.ਏ. ਸੰਭਾਲ ਲੈਣ ਉਹ ਵੱਖ-ਵੱਖ ਥਾਵਾਂ ਤੇ ਫਿਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ 10 ਸਾਲਾਂ 'ਚ ਅਕਾਲੀ ਦਲ ਸਰਕਾਰ ਵਲੋਂ ਜਿਹੜੇ ਝੂਠੇ ਪਰਚੇ ਦਰਜ ਕੀਤੇ ਗਏ ਸਨ ਐੱਨ.ਡੀ.ਪੀ.ਸੀ. ਐਕਟ ਦੇ ਤਹਿਤ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਸਰਕਾਰ ਵੇਲੇ ਗੈਂਗਸਟਰ ਪਾਲੇ ਗਏ ਸੀ ਉਨ੍ਹਾਂ ਨੂੰ ਅਸੀਂ ਸਿਰ ਨਹੀਂਚੁੱਕਣ ਦੇਵਾਂਗੇ।


author

Shyna

Content Editor

Related News