ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਕੀਤਾ ਅਗਵਾ, 2 ਨਾਮਜ਼ਦ
Wednesday, Nov 01, 2017 - 12:30 AM (IST)

ਮੋਗਾ, (ਆਜ਼ਾਦ)- ਜ਼ਿਲੇ ਦੇ ਪਿੰਡ ਦੀ ਇਕ ਨਾਬਾਲਗ 15 ਸਾਲਾ ਲੜਕੀ ਨੂੰ ਪਿੰਡ ਦੇ ਹੀ 2 ਲੜਕਿਆਂ ਵੱਲੋਂ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਮਹਿਣਾ ਪੁਲਸ ਵੱਲੋਂ ਪ੍ਰਗਟ ਸਿੰਘ ਤੇ ਉਸ ਦੇ ਸਾਥੀ ਜੱਗਾ ਸਿੰਘ ਨਿਵਾਸੀ ਪਿੰਡ ਬੁੱਘੀਪੁਰਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੀ ਬੇਟੀ, ਜੋ 9ਵੀਂ ਕਲਾਸ ਤੱਕ ਪੜ੍ਹੀ ਹੈ, ਨੂੰ ਕਥਿਤ ਦੋਸ਼ੀ ਪ੍ਰਗਟ ਸਿੰਘ ਆਪਣੇ ਸਾਥੀ ਜੱਗਾ ਸਿੰਘ ਨਾਲ ਕਥਿਤ ਮਿਲੀਭੁਗਤ ਕਰ ਕੇ ਬੀਤੀ 29 ਅਕਤੂਬਰ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਲੈ ਗਿਆ। ਅਸੀਂ ਆਪਣੀ ਬੇਟੀ ਦੀ ਬਹੁਤ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਾ ਮਿਲਣ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ।