ਦਿੱਲੀ ਏਅਰਪੋਰਟ ਤੋਂ ਐੱਨ. ਆਰ. ਆਈ. ਦੋਸ਼ੀ ਕਾਬੂ

Friday, Mar 09, 2018 - 03:14 AM (IST)

ਦਿੱਲੀ ਏਅਰਪੋਰਟ ਤੋਂ ਐੱਨ. ਆਰ. ਆਈ. ਦੋਸ਼ੀ ਕਾਬੂ

ਹੁਸ਼ਿਆਰਪੁਰ, (ਅਮਰਿੰਦਰ)- ਅਮਰੀਕਾ ਤੋਂ ਵਾਪਸ ਪਰਤ ਰਹੇ ਜੰਮੂ ਵਾਸੀ ਅਮਿਤ ਵਰਮਾ ਨੂੰ ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਅੱਜ ਤੜਕੇ ਗ੍ਰਿਫ਼ਤਾਰ ਕਰ ਲਿਆ। ਹੁਸ਼ਿਆਰਪੁਰ ਲਿਆਉਣ ਉਪਰੰਤ ਪੁਲਸ ਨੇ ਦੋਸ਼ੀ ਨੂੰ ਮਾਨਯੋਗ ਗੁਰਸ਼ੇਰ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ। ਇਸੇ ਦੌਰਾਨ ਦੋਸ਼ੀ ਦੇ ਵਕੀਲ ਨੇ ਅਦਾਲਤ 'ਚ ਪੀੜ੍ਹਤ ਪੱਖ ਨਾਲ ਹੋਏ ਸਮਝੌਤੇ ਦੇ ਕਾਗਜ਼ਾਤ ਪੇਸ਼ ਕੀਤੇ। ਮਾਮਲੇ 'ਚ ਦੋਨੋਂ ਹੀ ਪੱਖ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਦੋਸ਼ੀ ਨੂੰ ਜ਼ਮਾਨਤ 'ਤੇ ਛੱਡ ਦਿੱਤਾ।
ਐੱਨ. ਆਰ. ਆਈ. ਥਾਣਾ ਹੁਸ਼ਿਆਰਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਓਮ ਪ੍ਰਕਾਸ਼ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਅਮਿਤ ਵਰਮਾ ਦੇ ਖਿਲਾਫ਼ 4 ਜਨਵਰੀ 2013 ਨੂੰ ਧਾਰਾ 406 ਤੇ 498 ਦੇ ਅਧੀਨ ਕੇਸ ਦਰਜ ਕੀਤਾ ਸੀ। ਅਦਾਲਤ ਨੇ ਦੋਸ਼ੀ ਨੂੰ 24 ਦਸੰਬਰ 2013 ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਤਾਂ ਪੁਲਸ ਨੇ ਦੇਸ਼ ਦੇ ਸਾਰੇ ਏਅਰਪੋਰਟਾਂ 'ਚ ਲੁੱਕ ਆਊਟ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਸੀ। 
ਬੁੱਧਵਾਰ ਦੇਰ ਰਾਤ ਦਿੱਲੀ ਏਅਰਪੋਰਟ ਤੋਂ ਸੂਚਨਾ ਮਿਲਦੇ ਹੀ ਪੁਲਸ ਦਿੱਲੀ ਪਹੁੰਚ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅੱਜ ਸਵੇਰੇ ਹੁਸ਼ਿਆਰਪੁਰ ਵਾਪਸ ਪਰਤੀ ਸੀ। ਇਸ ਮਾਮਲੇ 'ਚ ਪੀੜ੍ਹਤ ਤੇ ਦੋਸ਼ੀ ਪੱਖ 'ਚ ਹਾਈਕੋਰਟ 'ਚ ਕੋਈ ਸਮਝੌਤਾ ਹੋਇਆ ਤਾਂ ਜਿਸ ਕਾਰਨ ਅਦਾਲਤ ਵੱਲੋਂ ਦੋਸ਼ੀ ਨੂੰ ਜ਼ਮਾਨਤ ਮਿਲ ਗਈ।


Related News