''ਬੂਟ'' ਵਾਪਸ ਕਰਨ ''ਤੇ ਵੀ ਨਹੀਂ ਕੀਤਾ ਰੀਫੰਡ, ਦੇਣਾ ਪਵੇਗਾ ਹਰਜਾਨਾ
Friday, Mar 22, 2019 - 11:38 AM (IST)

ਚੰਡੀਗੜ੍ਹ (ਰਾਜਿੰਦਰ) : ਆਨਲਾਈਨ ਵੈੱਬਸਾਈਟ ਤੋਂ ਮੰਗਵਾਏ ਬੂਟ ਸਹੀ ਨਹੀਂ ਨਿਕਲੇ, ਜਿਸ ਕਾਰਨ ਵਿਅਕਤੀ ਨੇ ਕੰਪਨੀ ਨੂੰ ਇਹ ਬੂਟ ਵਾਪਸ ਕਰ ਦਿੱਤੇ। ਇਸ ਦੇ ਬਾਵਜੂਦ ਵੀ ਸ਼ਿਕਾਇਤ ਕਰਤਾ ਨੂੰ ਰਾਸ਼ੀ ਵਾਪਸ ਨਹੀਂ ਕੀਤੀ ਗਈ, ਜਿਸ ਕਾਰਨ ਉਪਭੋਗਤਾ ਫੋਰਮ ਨੇ ਮਿੰਤਰਾ ਅਤੇ ਹੋਰਾਂ ਨੂੰ ਸੇਵਾ 'ਚ ਕੋਤਾਹੀ ਵਰਤਣ ਦਾ ਦੋਸ਼ੀ ਕਰਾਰ ਦਿੱਤਾ ਹੈ। ਫੋਰਮ ਨੇ ਨਿਰਦੇਸ਼ ਦਿੱਤੇ ਹਨ ਕਿ ਸ਼ਿਕਾਇਤ ਕਰਤਾ ਨੂੰ ਬੂਟਾਂ ਦੀ ਰਾਸ਼ੀ 2725.80 ਰੁਪਏ ਵਾਪਸ ਕੀਤੇ ਜਾਣ। ਨਾਲ ਹੀ ਮਾਨਸਿਕ ਪਰੇਸ਼ਾਨੀ ਲਈ 2500 ਰੁਪਏ ਮੁਆਵਜ਼ਾ ਅਤੇ 2500 ਰੁਪਏ ਮੁਕੱਦਮਾ ਖਰਚ ਵੀ ਅਦਾ ਕੀਤਾ ਜਾਵੇਗਾ। ਹੁਕਮਾਂ ਦੀ ਕਾਪੀ ਮਿਲਣ ਦੇ ਇਕ ਮਹੀਨੇ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ, ਨਹੀਂ ਤਾਂ ਕੰਪਨੀ ਨੂੰ ਰਾਸ਼ੀ 'ਤੇ ਵਿਆਜ ਵੀ ਦੇਣਾ ਪਵੇਗਾ। ਇਹ ਹੁਕਮ ਜ਼ਿਲਾ ਉਪਭੋਗਤਾ ਝਗੜਾ ਨਿਵਾਰਣ ਫੋਰਮ-1 ਨੇ ਸੁਣਵਾਈ ਦੌਰਾਨ ਜਾਰੀ ਕੀਤੇ ਹਨ।