ਲੁਧਿਆਣਾ : ਮਿਆਂਮਾਰ ''ਚ ਮੁਸਲਮਾਨਾਂ ''ਤੇ ਹੋ ਰਹੇ ਜ਼ੁਲਮਾਂ ਖਿਲਾਫ ਪ੍ਰਦਰਸ਼ਨ

Tuesday, Sep 12, 2017 - 04:58 PM (IST)

ਲੁਧਿਆਣਾ : ਮਿਆਂਮਾਰ ''ਚ ਮੁਸਲਮਾਨਾਂ ''ਤੇ ਹੋ ਰਹੇ ਜ਼ੁਲਮਾਂ ਖਿਲਾਫ ਪ੍ਰਦਰਸ਼ਨ

ਲੁਧਿਆਣਾ : ਸ਼ਹਿਰ 'ਚ ਮੰਗਲਵਾਰ ਨੂੰ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵਰਮਾ ਮਿਆਂਮਾਰ ਦੇ ਮੁਸਲਮਾਨਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਅਗਵਾਈ 'ਚ ਸ਼ੁਰੂ ਕੀਤਾ ਗਿਆ, ਜੋ ਕਿ ਜਾਮਾ ਮਸਜਿਦ ਤੋਂ ਚੱਲ ਕੇ ਡੀ. ਸੀ. ਦਫਤਰ ਤੱਕ ਪੁੱਜਿਆ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਹੱਥਾਂ 'ਚ ਤਿਰੰਗਾ ਲਈ ਮੋਦੀ ਸਰਕਾਰ ਅਤੇ ਵਰਮਾ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਪ੍ਰਦਰਸ਼ਨਕਾਰੀਆਂ ਵਲੋਂ ਲਾਏ ਗਨ। ਇਸ ਦੌਰਾਨ ਉਨ੍ਹਾਂ ਨੇ ਸਹਾਇਕ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇਕ ਮੈਮੋਰੈਂਡਮ ਰਾਸ਼ਟਰਪਤੀ ਦੇ ਨਾਂ ਸੌਂਪਿਆ। ਇਸ ਮੌਕੇ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਨੇ ਦੱਸਿਆ ਕਿ ਭਾਰਤ ਏਸ਼ੀਆ ਬਹੁਤ ਤਾਕਤ ਰੱਖਦਾ ਹੈ, ਇਸ ਲਈ ਆਪਣੇ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਨੂੰ ਉਹ ਮੈਮੋਰੈਂਡਮ ਦੇ ਕੇ ਮੰਗ ਕਰ ਰਹੇ ਹਨ ਕਿ ਵਰਮਾ, ਮਿਆਂਮਾਰ ਦੇ ਮੁਸਲਮਾਨਵਾਂ 'ਤੇ ਜੋ ਜ਼ੁਲਮ ਹੋ ਰਹੇ ਹਨ, ਉਨ੍ਹਾਂ ਨੂੰ ਰੋਕਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਦੇਸ਼ ਦੇ ਮੁਸਲਮਾਨਾਂ ਲਈ ਨਰਮ ਰਵੱਈਆ ਅਪਨਾਉਣ ਕਿਉਂਕਿ ਦੇਸ਼ ਦੇ ਮੁਸਲਮਾਨਾਂ ਨੇ ਹਮੇਸ਼ਾ ਦੇਸ਼ ਲਈ ਕੰਮ ਕੀਤਾ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਮੁਸਲਮਾਨਾਂ ਨੇ ਆਪਣੀ ਜਾਨ ਤੱਕ ਵੀ ਦਿੱਤੀ ਹੈ।


Related News