ਪੰਜਾਬ 'ਚ ਰਾਜਿਆਂ ਦੇ ਮਹਿਲ ਤੇ ਕਿਲ੍ਹੇ ਬਣਨਗੇ Tourist Place, ਸੁਆਰੀਆਂ ਜਾ ਰਹੀਆਂ ਪੁਰਾਣੀਆਂ ਇਮਾਰਤਾਂ
Thursday, Sep 28, 2023 - 12:16 PM (IST)

ਚੰਡੀਗੜ੍ਹ : ਪੰਜਾਬ 'ਚ ਪੁਰਾਣੇ ਮਿਊਜ਼ੀਅਮ, ਰਾਜਿਆਂ ਦੇ ਮਹਿਲ ਅਤੇ ਕਿਲ੍ਹੇ ਹੁਣ ਸੈਰ-ਸਪਾਟੇ ਦਾ ਸਥਾਨ ਬਣਨਗੇ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਪੁਰਾਣੀਆਂ ਇਮਾਰਤਾਂ ਨੂੰ ਸੁਆਰਿਆ ਜਾ ਰਿਹਾ ਹੈ। ਪੰਜਾਬ ਦੇ ਸੈਰ-ਸਪਾਟਾ ਵਿਭਾਗ ਵੱਲੋਂ ਸੂਬੇ 'ਚ ਹੈਰੀਟੇਜ ਸਰਕਟ ਥੀਮ 'ਤੇ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੇ ਖ਼ਾਤਿਆਂ 'ਚ ਆਇਆ ਦੁੱਗਣਾ-ਤਿੱਗਣਾ ਵਜ਼ੀਫ਼ਾ! ਮਗਰੋਂ ਸਕੂਲਾਂ ਨੂੰ ਜਾਰੀ ਹੋ ਗਏ ਹੁਕਮ
ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ 'ਚ ਰਾਜਿਆਂ ਦੇ ਮਹਿਲ-ਕਿਲ੍ਹਿਆਂ ਨੂੰ ਸੈਰ-ਸਪਾਟੇ ਵਾਲੀ ਥਾਂ ਬਣਾਇਆ ਜਾਵੇਗਾ। ਇਨ੍ਹਾਂ ਨਾਲ ਜੁੜੇ ਕਿੱਸਿਆਂ ਨੂੰ ਵੀ ਸੋਸ਼ਲ ਮੀਡੀਆ, ਟੂਰਿਸਟ ਆਪਰੇਟਰਜ਼ ਜ਼ਰੀਏ ਪ੍ਰਚਾਰਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 'ਸ਼ੇਰ ਦੀ ਸ਼ੇਰਨੀ' : ਜਲੰਧਰ ਦੇ SHO ਨਾਲ ਚਰਚਾ 'ਚ ਰੀਲ ਬਣਾਉਂਦੀ ਇਹ ਸ਼ੇਰਨੀ, ਦੇਖੋ ਤਸਵੀਰਾਂ
ਇਸ ਤੋਂ ਇਲਾਵਾ ਸੂਬੇ 'ਚ ਸਰਹੱਦੀ ਪਿੰਡਾਂ ਨੂੰ ਵੀ ਟੂਰਿਸਟ ਵਾਲੀ ਥਾਂ ਦੇ ਰੂਪ 'ਚ ਵਿਕਸਿਤ ਕਰਨ ਦੀ ਯੋਜਨਾ ਹੈ। ਕਪੂਰਥਲਾ 'ਚ ਮਹਾਰਾਜ ਜਗਤਜੀਤ ਸਿੰਘ ਨੇ 19ਵੀਂ ਸਦੀ 'ਚ ਦਰਬਾਰ ਹਾਲ ਤਿਆਰ ਕਰਵਾਇਆ ਸੀ। ਇਹ ਅੰਦਰੋਂ ਸ਼ੀਸ਼ੇ ਦਾ ਬਣਿਆ ਹੋਇਆ ਸੀ। ਇਸ ਹਾਲ 'ਚ ਕਦੇ ਰਾਜੇ ਦਾ ਦਰਬਾਰ ਲੱਗਿਆ ਕਰਦਾ ਸੀ, ਜਿੱਥੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣੀਆਂ ਜਾਂਦੀਆਂ ਸਨ। ਇਸ ਨੂੰ ਵੀ ਤਿਆਰ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8