ਮਸਕਟ ਗਈ ਤਰਨਤਾਰਨ ਦੀ ਕੁੜੀ ਨੇ ਵੀਡੀਓ ਰਾਹੀਂ ਰੋ-ਰੋ ਦੱਸੀ ਹੱਡਬੀਤੀ, ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
Friday, May 06, 2022 - 05:53 PM (IST)
ਤਰਨਤਾਰਨ (ਰਮਨ) - ਪਿਤਾ ਦੇ ਇਲਾਜ ਲਈ ਖ਼ਰਚ ਕੀਤੇ ਤਿੰਨ ਲੱਖ ਰੁਪਏ ਦਾ ਕਰਜ਼ਾ ਮੋੜਨ ਲਈ ਵਿਦੇਸ਼ ਵਿਚ ਬੰਧਕ ਬਣਾਈ ਗਰੀਬ ਨੌਜਵਾਨ ਕੁੜੀ ਵਲੋਂ ਭਾਰਤ ਵਾਪਸ ਆਉਣ ਸਬੰਧੀ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਬੰਧਕ ਬਣਾਈ ਤਰਨਤਾਰਨ ਦੀ ਕੁੜੀ ਨੇ ਵੀਡੀਓ ਰਾਹੀਂ ਦੱਸਿਆ ਹੈ ਕਿ ਮਸਕਟ ਵਿਖੇ ਜਿੱਥੇ ਉਸ ਪਾਸੋਂ ਭੁੱਖੇ-ਪਿਆਸੇ ਕੰਮ ਕਰਵਾਇਆ ਜਾ ਰਿਹਾ ਹੈ, ਉੱਥੇ ਉਸ ਨਾਲ ਮਾਰ-ਕੁਟਾਈ ਕਰਦੇ ਹੋਏ ਤਸੀਹੇ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਤਰਨਤਾਰਨ ਦੀਆਂ ਕੁੱਲ 4 ਗਰੀਬ ਘਰ ਨਾਲ ਸਬੰਧਿਤ ਕੁੜੀਆਂ ਨੂੰ ਮਸਕਟ ਵਿਖੇ ਬੰਧਕ ਬਣਾਉਂਦੇ ਹੋਏ ਤਸੀਹੇ ਦਿੱਤੇ ਜਾ ਰਹੇ ਹਨ, ਜਿਸ ਬਾਬਤ ਪੰਜਾਬ ਅਤੇ ਭਾਰਤ ਸਰਕਾਰ ਨੂੰ ਜਲਦ ਇਨ੍ਹਾਂ ਦੀ ਰਿਹਾਈ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।
ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਸ ਨੇ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ
ਜਾਣਕਾਰੀ ਅਨੁਸਾਰ ਮਨਪ੍ਰੀਤ ਕੌਰ (18) ਪੁੱਤਰੀ ਸਵਰਗੀ ਮਨਜੀਤ ਸਿੰਘ ਨਿਵਾਸੀ ਪਿੰਡ ਅਲਗੋਂ ਖੁਰਦ ਜ਼ਿਲ੍ਹਾ ਤਰਨਤਾਰਨ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਸਰਕਾਰ ਪਾਸੋਂ ਭਾਰਤ ਵਾਪਸ ਆਉਣ ਦੀ ਗੁਹਾਰ ਲਗਾਈ ਹੈ। ਵੀਡੀਓ ਵਿਚ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਸ ਨੂੰ ਕੀ ਉਹ ਮਸਕਟ ਵਿਖੇ ਕੁਝ ਵਿਅਕਤੀਆਂ ਦੇ ਚੁੰਗਲ ਵਿਚ ਫਸੀ ਹੋਈ ਹੈ, ਜਿੱਥੇ ਉਸ ਨੂੰ ਦਿਨ-ਰਾਤ ਭੁੱਖੇ-ਪਿਆਸੇ ਰੱਖਦੇ ਹੋਏ ਲਗਾਤਾਰ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਮਨਪ੍ਰੀਤ ਨੇ ਰੋਂਦੇ ਹੋਏ ਦੱਸਿਆ ਕਿ ਉਹ ਆਪਣੇ ਘਰ ਦੇ ਮਾੜੇ ਹਾਲਾਤਾਂ ਨੂੰ ਸੁਧਾਰਨ ਅਤੇ ਲਏ ਗਏ ਕਰਜ਼ੇ ਨੂੰ ਉਤਾਰਨ ਲਈ ਵਿਦੇਸ਼ ਮਿਹਨਤ ਕਰਨ ਲਈ ਪੁੱਜੀ ਸੀ ਪਰ ਇੱਥੇ ਇਕ ਦਫਤਰ ਵਿਚ ਉਸ ਨੂੰ ਕੈਦ ਕਰਕੇ ਤਸੀਹੇ ਦਿੱਤੇ ਜਾ ਰਹੇ ਹਨ।
ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ
ਮਨਪ੍ਰੀਤ ਨੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ, ਜਿਸ ਲਈ ਉਹ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਵਾਪਸ ਭਾਰਤ ਮੰਗਵਾਇਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਕੌਰ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਰੀਬ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਦੇ ਇਲਾਜ ਲਈ ਚੁੱਕੇ ਗਏ ਤਿੰਨ ਲੱਖ ਰੁਪਏ ਦੇ ਕਰਜ਼ੇ ਨੂੰ ਉਤਾਰਨ ਲਈ ਉਸ ਦੀ ਬੇਟੀ ਮਨਪ੍ਰੀਤ ਕੌਰ ਨੌਸ਼ਹਿਰਾ ਪੰਨੂਆਂ ਦੇ ਇਕ ਏਜੰਟ ਰਾਹੀਂ ਪਹਿਲਾਂ ਦੁਬਈ ਗਈ। ਜਿੱਥੇ ਏਜੰਟ ਦੀ ਭੈਣ ਅਤੇ ਇਕ ਮੈਡਮ ਵਲੋਂ ਉਸ ਨੂੰ ਕਰੀਬ ਤਿੰਨ ਮਹੀਨੇ ਤੱਕ ਆਪਣੇ ਘਰ ਵਿਚ ਤਸੀਹੇ ਦਿੰਦੇ ਹੋਏ ਕੰਮ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਮਸਕਟ ਵਿਖੇ ਭੇਜ ਦਿੱਤਾ ਗਿਆ।
ਪੜ੍ਹੋ ਇਹ ਵੀ ਖ਼ਬਰ: ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ
ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਇਸ ਵੇਲੇ ਬਹੁਤ ਬੁਰੀ ਹਾਲਤ ਵਿਚ ਸਮਾਂ ਘੱਟ ਰਹੀ ਹੈ, ਜਿਸ ਨਾਲ ਬੰਧਕ ਬਣਾਉਣ ਵਾਲੇ ਵਿਅਕਤੀਆਂ ਵਲੋਂ ਉਸ ਦੀ ਫੋਨ ’ਤੇ ਗੱਲ ਚੰਗੀ ਤਰ੍ਹਾਂ ਨਹੀਂ ਕਰਵਾਈ ਜਾਂਦੀ। ਮਨਪ੍ਰੀਤ ਕੌਰ ਨੂੰ ਭੁੱਖੇ-ਪਿਆਸੇ ਰੱਖਦੇ ਹੋਏ ਉਸ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਵਲੋਂ ਕਈ ਵਾਰ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਫੋਨ ’ਤੇ ਮਦਦ ਦੀ ਗੁਹਾਰ ਲਗਾਈ ਗਈ ਪਰ ਕੋਈ ਸੁਣਵਾਈ ਨਹੀਂ ਹੋਈ।
ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ
ਕੁਲਵਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੀਆਂ ਤਿੰਨ ਹੋਰ ਗਰੀਬ ਘਰ ਨਾਲ ਸਬੰਧਿਤ ਕੁੜੀਆਂ ਇਸ ਵੇਲੇ ਮਸਕਟ ਵਿਚ ਕੁਝ ਵਿਅਕਤੀਆਂ ਦੇ ਚੁੰਗਲ ਅੰਦਰ ਫਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਤਸੀਹੇ ਦੇ ਜ਼ਬਰਦਸਤੀ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਸ ਦੀ ਬੇਟੀ ਮਨਪ੍ਰੀਤ ਕੌਰ ਨੂੰ ਵਾਪਸ ਭਾਰਤ ਲਿਆਂਦਾ ਜਾਵੇ।