ਫਿਰ ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਘਰ ’ਚ ਵੜ ਕੇ ਮਾਂ-ਧੀ ਨੂੰ ਗੋਲ਼ੀਆਂ ਨਾਲ ਭੁੰਨਿਆ

Tuesday, Oct 17, 2023 - 06:35 PM (IST)

ਫਿਰ ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਘਰ ’ਚ ਵੜ ਕੇ ਮਾਂ-ਧੀ ਨੂੰ ਗੋਲ਼ੀਆਂ ਨਾਲ ਭੁੰਨਿਆ

ਜਲੰਧਰ (ਵੈੱਬ ਡੈੱਸਕ, ਸੁਨੀਲ ਮਹਾਜਨ, ਮਹੇਸ਼) : ਜਲੰਧਰ ਦੇ ਪਤਾਰਾ ਇਲਾਕੇ ਵਿਚ ਪੈਂਦੇ ਪਿੰਡ ਨੰਗਲ ਸ਼ਾਮਾ ਦੀ ਕਲੋਨੀ ਅਮਰ ਨਗਰ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਘਰ ਅੰਦਰ ਵੜ ਕੇ ਮਾਂ ਧੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਥੇ ਹੀ ਬਸ ਨਹੀਂ ਕਤਲ ਤੋਂ ਬਾਅਦ ਨੌਜਵਾਨਾਂ ਵਲੋਂ ਲਾਸ਼ਾਂ ਨੂੰ ਸਾੜਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚੱਲਦੇ ਮ੍ਰਿਤਕ ਔਰਤ ਦੀ ਲਾਸ਼ ਅੱਧ ਸੜੀ ਹਾਲਤ ਵਿਚ ਬਰਾਮਦ ਹੋਈ ਹੈ। ਜਦਕਿ ਲੜਕੀ ਦਾ ਲਾਸ਼ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕਾਂ ਦੀ ਪਛਾਣ ਰਣਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਅਮਰ ਨਗਰ ਜਦਕਿ ਲੜਕੀ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਧੀ ਨਾਲ ਕੀਤੀ ਛੇੜਛਾੜ ਦਾ ਪਿਓ ਨੇ ਲਿਆ ਰੂਹ ਕੰਬਾਊ ਬਦਲਾ, ਉਹ ਕੀਤਾ ਜੋ ਸੋਚਿਆ ਨਾ ਸੀ

ਮੌਕੇ ’ਤੇ ਜਾਂਚ ਲਈ ਜਲੰਧਰ ਦੇਹਾਤ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਵੱਖ-ਵੱਖ ਜਾਂਚ ਟੀਮਾਂ ਪਹੁੰਚ ਚੁੱਕੀਆਂ ਹਨ। ਦੂਜੇ ਪਾਸੇ ਪੁਲਸ ਨੇ ਮ੍ਰਿਤਕਾ ਦੇ ਪਤੀ ਜਗਤਾਰ ਸਿੰਘ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਮੰਗਲਵਾਰ ਸਵੇਰੇ ਵਾਪਰੀ ਹੈ। 

ਇਹ ਵੀ ਪੜ੍ਹੋ : ਖਰੜ ਤੀਹਰਾ ਕਤਲ ਕਾਂਡ ਦੇ ਮ੍ਰਿਤਕਾਂ ਦਾ ਹੋਇਆ ਸਸਕਾਰ, ਮਾਂ-ਪੁੱਤ ਨੂੰ ਇੱਕੋ ਚਿਤਾ ’ਤੇ ਦਿੱਤੀ ਗਈ ਅਗਨੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News