ਬਠਿੰਡਾ 'ਚ ਮੁੜ ਖ਼ੌਫ਼ਨਾਕ ਵਾਰਦਾਤ, 4 ਸਾਲਾ ਬੱਚੇ ਦੀ ਮਾਂ ਨੂੰ ਦਿੱਤੀ ਦਰਦਨਾਕ ਮੌਤ

Tuesday, Dec 13, 2022 - 02:44 PM (IST)

ਬਠਿੰਡਾ 'ਚ ਮੁੜ ਖ਼ੌਫ਼ਨਾਕ ਵਾਰਦਾਤ, 4 ਸਾਲਾ ਬੱਚੇ ਦੀ ਮਾਂ ਨੂੰ ਦਿੱਤੀ ਦਰਦਨਾਕ ਮੌਤ

ਗੋਨਿਆਣਾ (ਗੋਰਾ ਲਾਲ) : ਗੋਨਿਆਣਾ ਮੰਡੀ ਵਿਚ ਬੀਤੇ ਦਿਨ ਡਾਕਟਰ ਸੁਖਮਨੀ ਵਾਲੀ ਗਲੀ ਵਿਚ 11-12 ਵਜੇ ਦੇ ਕਰੀਬ ਇਕ ਮਕਾਨ ਵਿਚ ਕਿਰਾਏ ’ਤੇ ਰਹਿੰਦੀ ਪ੍ਰਵਾਸੀ ਔਰਤ ਦਾ ਘਰ ਵਿਚ ਸ਼ੱਕੀ ਹਾਲਾਤ ਵਿਚ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੀ ਪਛਾਣ ਆਰਤੀ ਪਤਨੀ ਸੰਦੀਪ ਕੁਮਾਰ ਵਜੋਂ ਹੋਈ ਹੈ। ਦੱਸ ਦੇਈਏ ਕਿ ਮ੍ਰਿਤਕਾ ਆਪਣੇ ਪਿੱਛੇ ਇਕ 4 ਸਾਲ ਦਾ ਮੁੰਡਾ ਛੱਡ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਆਰਤੀ ਘਰ 'ਚ ਇਕੱਲੀ ਸੀ ਅਤੇ ਉਸ ਦਾ ਮੁੰਡਾ ਉਸ ਵੇਲੇ ਸਕੂਲ ਗਿਆ ਹੋਇਆ ਸੀ।

ਇਹ ਵੀ ਪੜ੍ਹੋ- ਫਾਜ਼ਿਲਕਾ ਦੀ ਹੈਰਾਨੀਜਨਕ ਘਟਨਾ, ਅਦਲਾ-ਬਦਲੀ ਹੋਈ ਲਾਸ਼, ਸਸਕਾਰ ਮਗਰੋਂ ਪਹੁੰਚਿਆ ਪਰਿਵਾਰ ਤਾਂ ਪਿਆ ਬਖੇੜਾ

ਮ੍ਰਿਤਕ ਦਾ ਪਤੀ ਸੰਦੀਪ ਕੁਮਾਰ ਸੰਤ ਫਿਲਿੰਗ ਸਟੇਸ਼ਨ ਭੋਖੜਾ ਵਿਖੇ ਕੰਮ ਕਰਦਾ ਹੈ। ਬੀਤੇ ਦਿਨ ਜਦੋਂ ਉਹ ਕੰਮ ਤੋਂ ਘਰ ਆਇਆ ਤਾਂ ਉਸ ਨੂੰ ਇਸ ਵਾਰਦਾਤ ਦਾ ਪਤਾ ਲੱਗਿਆ ਕਿ ਉਸ ਦੀ ਪਤਨੀ ਦਾ ਕਤਲ ਹੋ ਚੁੱਕਾ ਹੈ ਅਤੇ ਉਸ ਦੀ ਲਾਸ਼ ਬੈੱਡ ’ਤੇ ਪਈ ਹੋਈ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਡੀ. ਦਵਿੰਦਰ ਸਿੰਘ, ਡੀ. ਐੱਸ. ਪੀ. ਰਛਪਾਲ ਸਿੰਘ ਹਲਕਾ ਭੁੱਚੋ ਅਤੇ ਥਾਣਾ ਨੇਹੀਆਂ ਵਾਲਾ ਤੋਂ ਮੁੱਖ ਅਫ਼ਸਰ ਤਰੁਣਦੀਪ ਸਿੰਘ ਵੀ ਘਟਨਾ ਵਾਲੀ ਥਾਂ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਡਾਕਟਰ ਨੇ ਵੀਡੀਓ ਕਾਲ ’ਤੇ ਕਰਵਾਈ ਡਿਲਿਵਰੀ, ਮਾਂ-ਬੱਚੇ ਦੀ ਹੋਈ ਮੌਤ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News