ਭੇਤਭਰੇ ਹਾਲਾਤ ’ਚ ਵਿਅਕਤੀ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਲੁਟੇਰਿਆਂ ਨੇ ਕੀਤਾ ਸੀ ਹਮਲਾ

Sunday, Dec 25, 2022 - 10:14 PM (IST)

ਭੇਤਭਰੇ ਹਾਲਾਤ ’ਚ ਵਿਅਕਤੀ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਲੁਟੇਰਿਆਂ ਨੇ ਕੀਤਾ ਸੀ ਹਮਲਾ

ਗੁਰੂ ਕਾ ਬਾਗ (ਭੱਟੀ) : ਬੀਤੀ ਰਾਤ ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਵਿਖੇ ਇਕ ਵਿਅਕਤੀ ਮੰਗਲ ਸਿੰਘ (40) ਪੁੱਤਰ ਗੱਜਣ ਸਿੰਘ ਦਾ ਭੇਦਭਰੇ ਹਾਲਾਤ ’ਚ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਸ਼ਾਮ ਉਸ ਦਾ ਪਤੀ ਆਪਣੇ ਮੋਟਰਸਾਈਕਲ ’ਤੇ ਅੱਡਾ ਗੁਰੂ ਕਾ ਬਾਗ ਵਿਖੇ ਦਵਾਈ ਲੈਣ ਗਿਆ ਤੇ 10 ਕੁ ਵਜੇ ਦੇ ਕਰੀਬ ਆ ਕੇ ਉਸ ਨੇ ਦੱਸਿਆ ਕਿ ਮੈਨੂੰ ਰਾਹ 'ਚ ਲੁਟੇਰੇ ਪੈ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਮੇਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੇਰਾ ਮੋਬਾਇਲ ਵੀ ਖੋਹ ਲਿਆ।

ਇਹ ਵੀ ਪੜ੍ਹੋ : ਵਿਧਾਇਕ ਬਰਿੰਦਰਮੀਤ ਪਾਹੜਾ ਨੇ ਸਮਰਥਕਾਂ ਸਮੇਤ ਥਾਣੇ ਮੂਹਰੇ ਲਾਇਆ ਧਰਨਾ, ਪੜ੍ਹੋ ਪੂਰਾ ਮਾਮਲਾ

ਉਨ੍ਹਾਂ ਦੱਸਿਆ ਕਿ ਮੈਂ ਆਪਣੇ ਪਤੀ ਨੂੰ ਕਿਹਾ ਕਿ ਜੇਕਰ ਉਸ ਦੇ ਸੱਟ ਜ਼ਿਆਦਾ ਲੱਗੀ ਹੈ ਤਾਂ ਉਸ ਨੂੰ ਦਵਾਈ ਲਈ ਕਿਸੇ ਡਾਕਟਰ ਕੋਲ ਲੈ ਜਾਂਦੇ ਹਾਂ ਤਾਂ ਉਸ ਨੇ ਅੱਗੋਂ ਕਿਹਾ ਕਿ ਮੈਂ ਠੀਕ ਹਾਂ ਤੇ ਉਹ ਮੰਜੇ ’ਤੇ ਲੇਟ ਗਿਆ। ਅਸੀਂ ਜਦੋਂ ਸਵੇਰੇ ਉਠ ਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਧਰ ਡੀ. ਐੱਸ. ਪੀ. ਅਜਨਾਲਾ ਸੰਜੀਵ ਕੁਮਾਰ ਤੇ ਐੱਸ. ਐੱਚ. ਓ. ਥਾਣਾ ਝੰਡੇਰ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜ਼ੀਰਾ ਵਿਖੇ ਸ਼ਰਾਬ ਫੈਕਟਰੀ ਅੱਗੇ ਲੱਗਾ ਮੋਰਚਾ ਜਾਰੀ, ਮੰਗਾਂ ਪੂਰੀਆਂ ਨਾ ਹੋਣ 'ਤੇ ਸਾਂਝੇ ਮੋਰਚੇ ਨੇ ਲਿਆ ਹੁਣ ਇਹ ਫ਼ੈਸਲਾ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News