ਦੁਕਾਨ 'ਚ ਸੁੱਤਾ ਪਿਆ ਸੀ ਬਜ਼ੁਰਗ, ਸਵੇਰੇ ਪਰਿਵਾਰ ਪੁੱਜਿਆ ਤਾਂ ਹਾਲਤ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

Friday, Feb 10, 2023 - 01:06 PM (IST)

ਦੁਕਾਨ 'ਚ ਸੁੱਤਾ ਪਿਆ ਸੀ ਬਜ਼ੁਰਗ, ਸਵੇਰੇ ਪਰਿਵਾਰ ਪੁੱਜਿਆ ਤਾਂ ਹਾਲਤ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਲੰਬੀ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਖੇਮਾ ਖੇੜਾ ਵਿਚ ਇਕ ਬਜ਼ੁਰਗ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਮੰਗਲਾ ਰਾਮ ਵਜੋਂ ਹੋਈ ਹੈ, ਜੋ ਕਿ ਡੇਅਰੀ ਅਤੇ ਕਰਿਆਨੇ ਦੀ ਦੁਕਾਨ ਕਰਦਾ ਸੀ। ਜਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਵੇਲੇ ਮੰਗਲਾ ਰਾਮ ਆਪਣੀ ਦੁਕਾਨ ਅੰਦਰ ਹੀ ਸੁੱਤਾ ਹੋਇਆ ਸੀ। ਪਰਿਵਾਰ ਨੂੰ ਘਟਨਾ ਦਾ ਪਤਾ ਸਵੇਰੇ ਲੱਗੇ।

ਇਹ ਵੀ ਪੜ੍ਹੋ- ਸਿਰ ਚੜ੍ਹੇ ਕਰਜ਼ੇ ਨੇ ਇਕ ਹੋਰ ਘਰ ’ਚ ਪਵਾਏ ਵੈਣ, ਸੰਗਰੂਰ ’ਚ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਦੱਸਿਆ ਜਾ ਰਿਹਾ ਹੈ ਕਿ ਮੰਗਲਾ ਰਾਮ ਦਾ ਘਰ ਦੁਕਾਨ ਦੇ ਪਿੱਛੇ ਹੀ ਹੈ। ਅੱਜ ਸਵੇਰੇ ਜਦੋਂ ਘਰ ਅੰਦਰ ਸੌਂ ਰਹੇ ਪਰਿਵਾਰਕ ਮੈਂਬਰ ਦੁਕਾਨ 'ਚ ਆਏ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਬਜ਼ੁਰਗ ਮੰਗਲਾ ਰਾਮ ਦੁਕਾਨ ਅੰਦਰ ਮ੍ਰਿਤਕ ਹਾਲਤ 'ਚ ਪਿਆ ਹੋਇਆ ਸੀ। ਮੰਗਲਾ ਰਾਮ ਦੇ ਸਿਰ 'ਤੇ ਕਿਸੇ ਹਥਿਆਰ ਨਾਲ ਕਾਫ਼ੀ ਵਾਰ ਕੀਤੇ ਹੋਏ ਸਨ। ਕਿਹਾ ਜਾ ਰਿਹਾ ਹੈ ਕਿ ਚੋਰੀ ਦੇ ਮਕਸਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਦੁਕਾਨ 'ਚੋਂ ਕਾਫ਼ੀ ਸਾਮਾਨ ਗਾਇਬ ਸੀ। ਫਿਲਹਾਲ ਪੁਲਸ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਧਨੌਲਾ ਵਿਖੇ ਕਾਰ ਸਵਾਰਾਂ ਨਾਲ ਵਾਪਰੀ ਅਣਹੋਣੀ, ਭਰੀ ਜਵਾਨੀ 'ਚ ਜਹਾਨੋਂ ਤੁਰ ਗਏ 2 ਗੱਭਰੂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News