ਤੜਕੇ ਸਵੇਰੇ ਸੈਰ ਕਰਨ ਆਏ Retired ਬੈਂਕ ਮੁਲਾਜ਼ਮ ਦਾ ਕਤਲ, ਪੂਰੇ ਇਲਾਕੇ 'ਚ ਫੈਲੀ ਦਹਿਸ਼ਤ

Thursday, Oct 19, 2023 - 10:36 AM (IST)

ਤੜਕੇ ਸਵੇਰੇ ਸੈਰ ਕਰਨ ਆਏ Retired ਬੈਂਕ ਮੁਲਾਜ਼ਮ ਦਾ ਕਤਲ, ਪੂਰੇ ਇਲਾਕੇ 'ਚ ਫੈਲੀ ਦਹਿਸ਼ਤ

ਪਟਿਆਲਾ (ਬਲਜਿੰਦਰ) : ਇੱਥੇ ਵੀਰਵਾਰ ਸਵੇਰੇ 5 ਵਜੇ ਸਿਵਲ ਲਾਈਨ ਥਾਣਾ ਖੇਤਰ 'ਚ ਸੈਰ ਕਰਨ ਆਏ ਇਕ ਸੇਵਾਮੁਕਤ ਬੈਂਕ ਮੁਲਾਜ਼ਮ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ (67) ਵਾਸੀ ਸੰਤ ਨਗਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹਲਕਾ ਇੰਚਾਰਜਾਂ ਨੂੰ ਲੈ ਕੇ 'ਆਪ' ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ

ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਮੌਕੇ 'ਤੇ ਪੁੱਜੀ। ਡੀ. ਐੱਸ. ਪੀ. ਸੰਜੀਵ ਸਿੰਗਲਾ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ ਬੈਂਕ ਆਫ ਬੌੜਦਾ ਤੋਂ ਰਿਟਾਇਰ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨਹੀਂ ਚੁੱਕ ਸਕੇ ਇਹ ਵੱਡਾ ਫ਼ਾਇਦਾ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

ਉਹ ਇੱਥੇ ਰੋਜ਼ਾਨਾ ਸੈਰ ਕਰਨ ਲਈ ਆਉਂਦੇ ਸਨ। ਉਨ੍ਹਾਂ ਕਿਹਾ ਕਿ ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News