Breaking : ਗਿਆਸਪੁਰਾ ਇਲਾਕੇ 'ਚ ਮਾਮੂਲੀ ਤਕਰਾਰ ਤੋਂ ਬਾਅਦ ਦਿਨ-ਦਿਹਾੜੇ ਵਿਅਕਤੀ ਦਾ ਕਤਲ
Wednesday, May 24, 2023 - 07:48 PM (IST)
ਲੁਧਿਆਣਾ (ਰਿਸ਼ੀ) : ਗਿਆਸਪੁਰਾ ਇਲਾਕੇ 'ਚ ਲਾਲ ਮਜਜਿਦ ਦੇ ਕੋਲ ਹਲਵਾਈ ਦੀ ਦੁਕਾਨ ’ਤੇ ਖਾਣ ਲਈ ਸਾਮਾਨ ਲੈਣ ਆਏ ਨਸ਼ੇ 'ਚ ਧੁੱਤ 2 ਦੋਸਤਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਇਕ ਦੋਸਤ ਨੇ ਦੂਜੇ ਦੋਸਤ ਦਾ ਦੁਕਾਨ ’ਤੇ ਪਏ ਚਾਕੂ ਨਾਲ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਕਤਲ ਦੀ ਗੱਲ ਪਤਾ ਲੱਗਦੇ ਹੀ ਇਲਾਕੇ 'ਚ ਦਹਿਸ਼ਤ ਫੈਲ ਗਈ ਅਤੇ ਮੁਲਜ਼ਮ ਨੂੰ ਫਰਾਰ ਹੋਣ ਤੋਂ ਪਹਿਲਾਂ ਲੋਕਾਂ ਨੇ ਦਬੋਚ ਲਿਆ।
ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਡਵੀਜ਼ਨ ਨੰ. 6 ਦੀ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ। ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਸੋਨੂੰ ਅਲੀ (31) ਨਿਵਾਸੀ ਗੁਰੂ ਅਮਰਦਾਸ ਕਾਲੋਨੀ ਵਜੋਂ ਹੋਈ ਹੈ, ਜੋ ਕਿਰਾਏ ’ਤੇ ਰਹਿੰਦਾ ਸੀ ਤੇ ਆਟੋ ਚਲਾਉਂਦਾ ਸੀ, ਜਦੋਂਕਿ ਕਤਲ ਕਰਨ ਵਾਲੇ ਪਛਾਣ ਸੰਦੀਪ ਕੁਮਾਰ ਨਿਵਾਸੀ ਲਕਸ਼ਮੀ ਨਗਰ ਗਿਆਸਪੁਰਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : CM ਮਾਨ ਨੇ 12ਵੀਂ ਜਮਾਤ ਦੇ ਨਤੀਜਿਆਂ ਚ ਅੱਵਲ ਆਈਆਂ ਬੱਚੀਆਂ ਲਈ ਕਰ ਦਿੱਤਾ ਵੱਡਾ ਐਲਾਨ
ਆਸ-ਪਾਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ‘ਤੇ ਸਾਹਮਣੇ ਆਇਆ ਕਿ ਬੁੱਧਵਾਰ ਦਿਨ ਦੇ ਸਮੇਂ ਹੀ ਦੋਵਾਂ ਨੇ ਪਹਿਲਾਂ ਇਕੱਠੇ ਬੈਠ ਕੇ ਸ਼ਰਾਬ ਕੀਤੀ, ਜਿਸ ਤੋਂ ਬਾਅਦ ਹਲਵਾਈ ਦੀ ਦੁਕਾਨ ’ਤੇ ਖਾਣ ਦਾ ਸਮਾਨ ਪੈਕ ਕਰਵਾਉਣ ਆ ਗਏ, ਜਿੱਥੇ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਦੋਵਾਂ ਦੀ ਬਹਿਸ ਹੋ ਗਈ, ਜਿਸ ਤੋਂ ਬਾਅਦ ਸੰਦੀਪ ਨੇ ਕੋਲ ਪਏ ਹਲਵਾਈ ਦੇ ਚਾਕੂ ਨਾਲ ਹੀ ਉਸ ਦਾ ਗਲ਼ਾ ਵੱਢ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਫਰਾਰ ਹੋ ਪਾਉਂਦਾ, ਲੋਕਾਂ ਨੇ ਦਬੋਚ ਲਿਆ। ਕਤਲ ਦੇ ਸਮੇਂ ਦੁਕਾਨ ਦੇ ਮਾਲਕ ਦੋਵੇਂ ਭਰਾਵਾਂ ਤੋਂ ਇਲਾਵਾ ਕੋਲ ਸਥਿਤ ਇਕ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲਾ ਵਰਕਰ ਖਾਣਾ ਖਾਣ ਆਇਆ ਹੋਇਆ ਸੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਦੀ ਆਪਸ 'ਚ ਹੱਥੋਪਾਈ ਹੋਈ, ਜਿਸ ਤੋਂ ਬਾਅਦ ਕਤਲ ਕੀਤਾ ਗਿਆ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਵਾਰਦਾਤ 'ਚ ਵਰਤਿਆ ਚਾਕੂ ਘਟਨਾ ਸਥਾਨ ਤੋਂ ਪੁਲਸ ਨੂੰ ਬਰਾਮਦ ਹੋ ਗਿਆ ਹੈ।
ਇਹ ਵੀ ਪੜ੍ਹੋ : ਸੂਬੇ 'ਚ ਹੜ੍ਹ ਰੋਕੂ ਕਾਰਜਾਂ ਲਈ 99.33 ਕਰੋੜ ਰੁਪਏ ਰੱਖੇ, 30 ਜੂਨ ਤੱਕ ਮੁਕੰਮਲ ਹੋਣਗੇ ਕੰਮ : ਮੀਤ ਹੇਅਰ
ਇਸ ਸਬੰਧੀ ਏਸੀਪੀ ਸੰਦੀਪ ਵਡੇਰਾ ਨੇ ਕਿਹਾ ਕਿ ਸ਼ਰਾਬ ਦੇ ਨਸ਼ੇ 'ਚ ਧੁੱਤ ਦੋਵੇਂ ਦੋਸਤਾਂ ਦੀ ਆਪਸ ਵਿੱਚ ਬਹਿਸ ਹੋਣ ਤੋਂ ਬਾਅਦ ਸੰਦੀਪ ਨੇ ਚਾਕੂ ਨਾਲ ਸੋਨੂੰ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਵੀਰਵਾਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਬੀ.ਕਾਮ. ਪਾਸ ਨੂੰ ਸਾਹਨੇਵਾਲ ਤੋਂ ਦਬੋਚਿਆ, ਕਤਲ ਕਰਦੇ ਹੀ ਚੇਂਜ ਕਰ ਲਏ ਕੱਪੜੇ
ਜੁਆਇੰਟ ਸੀ.ਪੀ. ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਬੀ.ਕਾਮ. ਪਾਸ ਹੈ ਅਤੇ ਉਸ ਦੀ ਮੋਬਾਇਲ ਸ਼ਾਪ ਹੈ। ਉਹ ਇੰਨਾਂ ਸ਼ਾਤਿਰ ਹੈ ਕਿ ਕਤਲ ਤੋਂ ਬਾਅਦ ਜਦੋਂ ਫਰਾਰ ਹੋਇਆ ਤਾਂ ਤੁਰੰਤ ਬਾਜ਼ਾਰ 'ਚੋਂ ਪੁਰਾਣੇ ਕੱਪੜੇ ਖਰੀਦ ਕੇ ਬਦਲ ਲਏ ਤੇ ਫਰਾਰ ਹੋ ਗਿਆ, ਜਿਸ ਨੂੰ ਪੁਲਸ ਨੇ ਸਾਹਨੇਵਾਲ ਇਲਾਕੇ ਤੋਂ ਦਬੋਚ ਲਿਆ, ਜਿਸ ਤੋਂ ਬਾਅਦ ਕਤਲ ਦੇ ਸਮੇਂ ਪਹਿਨੇ ਕੱਪੜੇ ਬਰਾਮਦ ਕਰ ਲਏ ਗਏ, ਜਿਨ੍ਹਾਂ ‘ਤੇ ਖੂਨ ਦੇ ਛਿੱਟੇ ਸਨ।
ਇਹ ਵੀ ਪੜ੍ਹੋ : 12ਵੀਂ ਜਮਾਤ 'ਚੋਂ ਸਰਦੂਲਗੜ੍ਹ ਦੀ ਸੁਜਾਨ ਕੌਰ ਨੇ ਕਰਵਾਈ ਬੱਲੇ-ਬੱਲੇ, ਸੂਬੇ 'ਚ ਹਾਸਲ ਕੀਤੀ 1st ਪੁਜ਼ੀਸ਼ਨ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।