ਮੋਗਾ ’ਚ ਦਿਨ-ਦਿਹਾੜੇ ਘਰ ਅੰਦਰ ਵੜ ਕੇ ਕੀਤੇ ਕਤਲ ਕਾਂਡ ’ਚ ਨਵਾਂ ਮੋੜ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

Monday, Jul 17, 2023 - 06:29 PM (IST)

ਮੋਗਾ ’ਚ ਦਿਨ-ਦਿਹਾੜੇ ਘਰ ਅੰਦਰ ਵੜ ਕੇ ਕੀਤੇ ਕਤਲ ਕਾਂਡ ’ਚ ਨਵਾਂ ਮੋੜ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ

PunjabKesariਮੋਗਾ (ਗੋਪੀ ਰਾਊਕੇ) : ਮੋਗਾ ਦੇ ਸੰਘਣੀ ਆਬਾਦੀ ਵਾਲੇ ਸ਼ਹੀਦ ਭਗਤ ਸਿੰਘ ਨਗਰ ਵਿਚ ਐਤਵਾਰ ਨੂੰ ਦਿਨ-ਦਿਹਾੜੇ ਘਰ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕੀਤੇ ਗਏ ਬਜ਼ੁਰਗ ਦੇ ਕਤਲ ’ਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਡੱਲੇਵਾਲ ਨੇ ਪੋਸਟ ਪਾ ਕੇ ਲਈ ਹੈ। ਜਿਸ ਵਿਚ ਉਸ ਨੇ ਲਿਖਿਆ ਹੈ ਕਿ ਬੰਬੀਹਾ ਗਰੁੱਪ ਦੇ ਸੇਬੂ ਨੇ 11 ਤਾਰੀਖ਼ ਨੂੰ ਫਰੀਦਕੋਟ ਜੇਲ੍ਹ ਵਿਚ ਮੇਰੇ ਭਰਾ ਗੋਰੂ ਬੱਚਾ ਦਾ ਧੋਖੇ ਨਾਲ ਛੋਟਾ ਜਿਹਾ ਨੁਕਸਾਨ ਕੀਤਾ ਸੀ, ਅੱਜ ਇਸ ਦਾ ਨਤੀਜਾ ਭੁਗਤਣ ਨੂੰ ਮਿਲਿਆ ਹੈ। ਇਸ ਦੇ ਘਰ ਵਿਚ ਜੋ ਗੋਲ਼ੀਆਂ ਚੱਲੀਆਂ ਉਹ ਕੰਮ ਅਸੀਂ ਕੀਤਾ ਹੈ ਮੋਗਾ ਵਿਚ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਖੁੱਲ੍ਹਣ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਜਾਰੀ ਹੋਇਆ ਸਖ਼ਤ ਫ਼ਰਮਾਨ

ਇਥੇ ਹੀ ਬਸ ਨਹੀਂ ਇਸ ਪੋਸਟ ਵਿਚ ਜੇਲ੍ਹ ਅਧਿਕਾਰੀਆਂ ਨੂੰ ਵੀ ਸਿੱਧੀ ਧਮਕੀ ਦਿੰਦਿਆਂ ਆਖਿਆ ਗਿਆ ਹੈ ਕਿ ਜਿਸ ਬੰਦੇ ਜਾਂ ਜੇਲ੍ਹ ਅਫਸਰ ਦਾ ਗੋਰੂ ਬੱਚੇ ਦੇ ਨੁਕਸਾਨ ਵਿਚ ਨਾਮ ਆਵੇਗਾ, ਉਸ ਦਾ ਵੀ ਇਹੋ ਹਾਲ ਕੀਤਾ ਜਾਵੇਗਾ। ਦਵਿੰਦਰ ਗਰੁੱਪ ਨੇ ਇਹ ਜਿਹੜੀ ਗ਼ਲਤੀ ਕੀਤੀ ਹੈ ਇਸ ਦਾ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਭੁਗਤਣਾ ਪਵੇਗਾ, ਹੁਣ ਇਸ ਸਾਰੇ ਗਰੁੱਪ ਦਾ ਨਾਮ ਹੀ ਖ਼ਤਮ ਕਰ ਦੇਵਾਂਗੇ। ਇਹ ਤਾਂ ਸਿਰਫ ਅਜੇ ਟ੍ਰੇਲਰ ਸੀ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਫਿਰ ਕੰਬਿਆ ਮੋਗਾ, ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਅੰਨ੍ਹੇਵਾਹ ਮਾਰੀਆਂ ਗੋਲ਼ੀਆਂ

ਐਤਵਾਰ ਨੂੰ ਹੋਇਆ ਸੀ ਕਤਲ

ਮੋਗਾ ਦੇ ਵਾਰਡ ਨੰਬਰ 9 ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ ਵਿਚ ਐਤਵਾਰ ਨੂੰ ਦਿਨ-ਦਿਹਾੜੇ 12:38 ਵਜੇ ਫਰੀਦਕੋਟ ਜੇਲ੍ਹ ਵਿਚ ਬੰਦ ਬੀ-ਸ਼੍ਰੇਣੀ ਦੇ ਗੈਂਗਸਟਰ ਸੁਖਦੇਵ ਸਿੰਘ ਦੇ ਪਿਤਾ ਸੰਤੋਖ ਸਿੰਘ (55) ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਹਿਲਾਂ ਘਰ ਵਿਚ 4 ਅਣਪਛਾਤੇ ਹਮਲਾਵਰ ਆਏ ਅਤੇ ਗੈਂਗਸਟਰ ਸੁਖਦੇਵ ਸਿੰਘ ਦੇ ਭਰਾ ਜਗਮੋਹਨ ਸਿੰਘ ਸਬੰਧੀ ਪਤਾ ਕਰਨ ਲੱਗੇ ਤਾਂ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਧਰਮਕੋਟ ਵਿਚ ਕੰਮ ਕਰਦੇ ਹਨ ਤਾਂ ਇਸ ਦੌਰਾਨ ਹੀ ਸੰਤੋਖ ਸਿੰਘ ਕਮਰੇ ਵਿਚੋਂ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਬਿਨਾਂ ਕੋਈ ਗੱਲਬਾਤ ਕੀਤਿਆਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤਹਿਤ ਮ੍ਰਿਤਕ ਸੰਤੋਖ ਸਿੰਘ ਦੀ ਛਾਤੀ ਵਿਚ 3 ਗੋਲੀਆਂ ਮਾਰੀਆਂ।ਮ੍ਰਿਤਕ ਘਰ ਵਿਚ ਹੀ ਡਿੱਗ ਪਿਆ। ਇਸ ਉਪਰੰਤ ਹਮਲਾਵਰ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਖੁੱਲ੍ਹਣ ਲੈ ਕੇ ਆਏ ਵੱਡੀ ਅਪਡੇਟ, ਸਿੱਖਿਆ ਮੰਤਰੀ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News