ਦੋ ਦਿਨਾਂ ’ਚ ਜਲੰਧਰ ’ਚ ਤੀਜੀ ਵੱਡੀ ਵਾਰਦਾਤ, ਧਾਰਮਿਕ ਡੇਰੇ ਦੇ ਸੇਵਾਦਾਰ ਦਾ ਧੜ ਤੋਂ ਵੱਖ ਕੀਤਾ ਸਿਰ

Tuesday, Jul 26, 2022 - 06:21 PM (IST)

ਦੋ ਦਿਨਾਂ ’ਚ ਜਲੰਧਰ ’ਚ ਤੀਜੀ ਵੱਡੀ ਵਾਰਦਾਤ, ਧਾਰਮਿਕ ਡੇਰੇ ਦੇ ਸੇਵਾਦਾਰ ਦਾ ਧੜ ਤੋਂ ਵੱਖ ਕੀਤਾ ਸਿਰ

ਜਲੰਧਰ (ਸੋਨੂੰ ਮਹਾਜਨ, ਦੁੱਗਲ) : ਆਏ ਦਿਨ ਜਲੰਧਰ ਵਿਚ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ, ਕੱਲ੍ਹ ਜਿੱਥੇ ਜਲੰਧਰ ਦੇ ਵੱਖ-ਵੱਖ ਪਿੰਡਾਂ ਵਿਚ ਦੋ ਕਤਲ ਦੇ ਮਾਮਲੇ ਸਾਹਮਣੇ ਆਏ ਸਨ, ਉਥੇ ਹੀ ਅੱਜ ਇਕ ਹੋਰ ਕਤਲ ਦਾ ਮਾਮਲਾ ਸੰਮੀ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਧਾਰਮਿਕ ਜਗ੍ਹਾ ਦੇ ਸੇਵਾਦਾਰ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜਲੰਧਰ ਦੇ ਸੰਮੀ ਪਿੰਡ ਦੀ ਧਾਰਮਿਕ ਜਗ੍ਹਾ ’ਤੇ ਇਕ ਸੇਵਾਦਾਰ ਦਾ ਕਤਲ ਕਰ ਦਿੱਤਾ ਗਿਆ ਜਿਸ ਦਾ ਸਿਰ ਧੜ ਵੱਖ-ਵੱਖ ਸੀ । ਪਿੰਡ ਦੇ ਲੋਕਾਂ ਨੇ ਸਥਾਨਕ ਪੁਲਸ ਨੂੰ ਇਤਲਾਹ ਦਿੱਤੀ ਅਤੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਗ੍ਰਿਫ਼ਤਾਰ!

ਪਿੰਡ ਵਾਸੀ ਨੇ ਦੱਸਿਆ ਕਿ ਇਹ ਸੇਵਾਦਾਰ ਪਿੰਡ ਦੀ ਦਰਗਾਹ ਵਿਚ ਹੀ ਰਹਿੰਦਾ ਸੀ ਅਤੇ ਪਿੰਡ ਦੇ ਲੋਕ ਇਸ ਨੂੰ ਖਾਣਾ ਖਵਾ ਦਿੰਦੇ ਸਨ ਪਰ ਅੱਜ ਸਵੇਰੇ ਜਦੋਂ ਪਿੰਡ ਵਿੱਚ ਦੁੱਧ ਪਾਉਣ ਆਏ ਦੋਧੀ ਨੇ ਦਰਗਾਹ ਤੇ ਦੇਖਿਆ ਤਾਂ ਇਨ੍ਹਾਂ ਦੀ ਲਾਸ਼ ਜਗ੍ਹਾ ਦੇ ਵਿਹੜੇ ਵਿੱਚ ਪਈ ਹੋਈ ਸੀ । ਜਿਸ ਦਾ ਸਿਰ ਧੜ ਦੋਵੇਂ ਅਲੱਗ ਅਲੱਗ ਸੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਨਾਮ ਜਗਦੀਸ਼ ਰਾਜ ਹੈ ਤੇ ਉਂਜ ਇਨ੍ਹਾਂ ਨੂੰ ਜੁੰਮੇ ਸ਼ਾਹ ਦੇ ਨਾਮ ਨਾਲ ਸੱਦਿਆ ਜਾਂਦਾ ਸੀ । ਉਨ੍ਹਾਂ ਇਹ ਵੀ ਦੱਸਿਆ ਕਿ ਇਹ 2009 ਤੋਂ ਇਸ ਜਗ੍ਹਾ ਦੀ ਸੇਵਾ ਕਰ ਰਹੇ ਸਨ ਪਰ ਉਸ ਤੋਂ ਪਹਿਲਾਂ ਇਨ੍ਹਾਂ ਦੇ ਵੱਡੇ ਭਰਾ ਸੇਵਾ ਕਰਦੇ ਸਨ । 

ਇਹ ਵੀ ਪੜ੍ਹੋ : ਨਸ਼ੇ ਦੇ ਕਹਿਰ ਨੇ ਉਜਾੜੇ ਦੋ ਹੋਰ ਪਰਿਵਾਰ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਏ ਮਾਵਾਂ ਦੇ ਪੁੱਤ

ਕੀ ਕਹਿਣਾ ਹੈ ਪੁਲਸ ਦਾ

ਮੌਕੇ ’ਤੇ ਪੁੱਜੀ ਥਾਣਾ ਪਤਾਰਾ ਦੀ ਪੁਲਸ ਦੇ ਮੁਖੀ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਫੋਨ ਆਇਆ ਸੀ ਕਿ ਉਨ੍ਹਾਂ ਦੇ ਪਿੰਡ ਦੀ ਦਰਗਾਹ ’ਤੇ ਕਿਸੇ ਦਾ ਕਤਲ ਹੋ ਗਿਆ ਹੈ, ਜਿਸ ਤੋਂ ਤੁਰੰਤ ਬਾਅਦ ਉਹ ਪੁਲਸ ਪਾਰਟੀ ਸਮੇਤ ਪਿੰਡ ਸੰਮੀ ਵਿਖੇ ਪਹੁੰਚੇ। ਉਨ੍ਹਾਂ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਿਆ ਜਾਵੇਗਾ ।

ਇਹ ਵੀ ਪੜ੍ਹੋ : ਪੰਜਾਬ ਦੇ ਏ. ਜੀ. ਅਨਮੋਲ ਰਤਨ ਸਿੱਧੂ ਨੇ ਅਚਾਨਕ ਦਿੱਤਾ ਅਸਤੀਫ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News