ਪਿੰਡ ਕੰਬਾਲਾ ''ਚ ਚਚੇਰੇ ਭਰਾ ਨੇ ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

Thursday, Dec 10, 2020 - 03:52 PM (IST)

ਮੋਹਾਲੀ (ਪਰਦੀਪ) : ਇੱਥੋਂ ਦੇ ਪਿੰਡ ਕੰਬਾਲਾ 'ਚ ਬੁੱਧਵਾਰ ਦੇਰ ਰਾਤ ਤਾਏ ਦੇ ਮੁੰਡੇ ਨੇ ਆਪਣੇ ਚਚੇਰੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (30) ਵਜੋਂ ਹੋਈ ਹੈ। ਪੁਲਸ ਨੇ ਹਮਲਾਵਰ ਲਖਵਿੰਦਰ ਸਿੰਘ ਲੱਖੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਸੋਹਾਣਾ ਥਾਣੇ 'ਚ ਪਰਚਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਵਿਆਹ ਦੀ ਜਾਗੋ ਦਾ ਪ੍ਰੋਗਰਾਮ ਸੀ।

ਵਿਆਹ ਦੀ ਖੁਸ਼ੀ 'ਚ ਸ਼ਰਾਬ ਪੀਣ ਦੌਰਾਨ ਦੋਵੇਂ ਭਰਾਵਾਂ 'ਚ ਕਿਸੇ ਗੱਲ ਕਾਰਨ ਬਹਿਸ ਹੋ ਗਈ ਅਤੇ ਗੱਲ ਕਤਲ ਤੱਕ ਪੁੱਜ ਗਈ। ਆਪਸੀ ਝਗੜੇ ਤੋਂ ਬਾਅਦ ਲੱਖੀ ਆਪਣੇ ਘਰ ਆ ਗਿਆ ਸੀ, ਜਦੋਂ ਕਿ ਗੁਰਵਿੰਦਰ ਹਾਲੇ ਪਿੱਛੇ ਆ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਗੁਰਵਿੰਦਰ, ਲੱਖੀ ਦੇ ਘਰ ਕੋਲੋਂ ਲੰਘਣ ਲੱਗਾ ਤਾਂ ਉੱਥੇ ਲੱਖੀ ਪਹਿਲਾਂ ਹੀ ਕੁਹਾੜੀ ਲਈ ਖੜ੍ਹਾ ਸੀ ਅਤੇ ਉਸ ਨੇ ਆਪਣੇ ਚਚੇਰੇ ਭਰਾ ਨੂੰ ਰਾਹ 'ਚ ਘੇਰ ਕੇ ਹਮਲਾ ਕਰ ਦਿੱਤਾ। ਗੁਰਵਿੰਦਰ ਦਾ ਸਿਰ ਧੜ ਤੋਂ ਵੱਖ ਹੋ ਗਿਆ। ਹਾਲਾਂਕਿ ਦੇਰ ਰਾਤ ਗੁਰਵਿੰਦਰ ਨੂੰ ਸੋਹਾਣਾ ਹਸਪਤਾਲ 'ਚ ਵੀ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 
 


Babita

Content Editor

Related News