ਦੇਰ ਰਾਤ ਪਟਿਆਲਾ ''ਚ ਵਾਪਰੀ ਵੱਡੀ ਵਾਰਦਾਤ, ਪਿਓ-ਪੁੱਤਾਂ ਨੂੰ ਚਾਕੂਆਂ ਨਾਲ ਵਿੰਨ੍ਹਿਆ, ਪਿਓ ਦੀ ਮੌਤ

Wednesday, Nov 15, 2023 - 02:14 AM (IST)

ਦੇਰ ਰਾਤ ਪਟਿਆਲਾ ''ਚ ਵਾਪਰੀ ਵੱਡੀ ਵਾਰਦਾਤ, ਪਿਓ-ਪੁੱਤਾਂ ਨੂੰ ਚਾਕੂਆਂ ਨਾਲ ਵਿੰਨ੍ਹਿਆ, ਪਿਓ ਦੀ ਮੌਤ

ਪਟਿਆਲਾ (ਕੰਵਲਜੀਤ) : ਪਟਿਆਲਾ 'ਚ ਦੇਰ ਰਾਤ ਵੱਡੀ ਵਾਰਦਾਤ ਵਾਪਰੀ। ਇਸ ਦੌਰਾਨ 4-5 ਅਣਪਛਾਤੇ ਨੌਜਵਾਨਾਂ ਨੇ ਪਿਓ-ਪੁੱਤਾਂ 'ਤੇ ਚਾਕੂਆਂ ਦੇ ਨਾਲ ਹਮਲਾ ਕੀਤਾ, ਜਿਸ ਨਾਲ ਪ੍ਰੀਤਮ ਚੰਦ (52) ਦੀ ਮੌਤ ਹੋ ਗਈ, ਜਦ ਕਿ ਉਸ ਦੇ 2 ਬੇਟੇ ਅਜੇ ਕੁਮਾਰ ਤੇ ਜਤਿਨ ਸਥਾਨਕ ਰਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਪਿਓ ਨੇ 4 ਬੱਚਿਆਂ ਨੂੰ ਦਿੱਤਾ ਜ਼ਹਿਰ, 2 ਧੀਆਂ ਦੀ ਮੌਤ, ਇਕ ਬੇਟੇ ਤੇ ਧੀ ਦੀ ਹਾਲਤ ਨਾਜ਼ੁਕ, ਜਾਣੋ ਵਜ੍ਹਾ

ਇਸ ਮੌਕੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡੀਐੱਸਪੀ ਸੰਜੀਵ ਸਿੰਗਲਾ ਨੇ ਦੱਸਿਆ ਕਿ 10 ਵਜੇ ਦੇ ਕਰੀਬ ਇਹ ਵਾਰਦਾਤ ਵਾਪਰੀ ਹੈ। ਪਟਿਆਲਾ ਦੀ ਲਹਿਲ ਕਾਲੋਨੀ ਵਿੱਚ ਇਹ ਕਤਲ ਹੋਇਆ, ਜਿਸ ਵਿੱਚ ਅਸੀਂ ਫਿਲਹਾਲ ਜਾਂਚ ਕਰ ਰਹੇ ਹਾਂ, ਅਜੇ ਤੱਕ ਕੋਈ ਵੀ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਇਆ। ਜਿਸ ਦਾ ਕਤਲ ਹੋਇਆ ਹੈ ਉਸ ਦਾ ਨਾਂ ਪ੍ਰੀਤਮ ਚੰਦ ਹੈ, ਜੋ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਸ ਦੇ 2 ਬੇਟੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News