ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

Thursday, Feb 25, 2021 - 10:20 AM (IST)

ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ

ਮੋਗਾ (ਆਜ਼ਾਦ) - ਮੋਗਾ ਪੁਲਸ ਨੇ ਬੀਤੀ 28 ਅਕਤੂਬਰ 2020 ਦੀ ਰਾਤ ਨੂੰ ਰਾਜਿਆਣਾ ਨਿਵਾਸੀ ਬਜ਼ੁਰਗ ਬੀਬੀ ਮਾਤਾ ਚਰਨ ਕੌਰ ਦਾ ਬੇਰਿਹਮੀ ਨਾਲ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਸ ਨੇ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਘਾ ਪੁਰਾਣਾ ਦੇ ਡੀ. ਐੱਸ. ਪੀ. ਜਸਬਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਚਰਨ ਕੌਰ ਆਪਣੇ ਪੁੱਤਰ ਬਸੰਤ ਸਿੰਘ ਦੇ ਨਾਲ ਪਿੰਡ ਰਾਜਿਆਣਾ ਵਿਖੇ ਰਹਿੰਦੀ ਸੀ। ਬੀਤੀ 28 ਅਕਤੂਬਰ 2020 ਨੂੰ ਉਸਦਾ ਪੁੱਤਰ ਬਸੰਤ ਸਿੰਘ ਉਸ ਨੂੰ ਖ਼ਰਚੇ ਲਈ 2 ਹਜ਼ਾਰ ਰੁਪਏ ਨਕਦ ਦੇ ਕੇ ਟਰੱਕ ’ਤੇ ਚਲਾ ਗਿਆ ਸੀ ਅਤੇ ਉਹ ਆਪਣੇ ਘਰ ਵਿਚ ਇਕੱਲੀ ਰਹਿੰਦੀ ਸੀ। 

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਜਦੋਂ ਉਨ੍ਹਾਂ ਦੇ ਗੁਆਂਢ ਰਹਿੰਦੀ ਮੈਂਬਰ ਪੰਚਾਇਤ ਜਸਪ੍ਰੀਤ ਕੌਰ ਨੇ ਮਾਤਾ ਚਰਨ ਕੌਰ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ, ਜਿਸ ’ਤੇ ਉਨ੍ਹਾਂ ਸਰਪੰਚ ਦੇ ਇਲਾਵਾ ਉਸਦੇ ਪੁੱਤਰ ਬੰਤ ਸਿੰਘ ਨੂੰ ਬੁਲਾਇਆ। ਉਕਤ ਲੋਕਾਂ ਨੇ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਮਾਤਾ ਚਰਨ ਕੌਰ ਦਾ ਕਿਸੇ ਨੇ ਬੇਰਹਿਮੀ ਨਾਲ ਸਿਰ ਵਿਚ ਕੋਈ ਤੇਜ਼ਧਾਰ ਚੀਜ਼ ਮਾਰ ਕੇ ਕਤਲ ਕੀਤਾ ਹੋਇਆ ਸੀ। ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਬਾਘਾਪੁਰਾਣਾ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਹਿੰਦੂਆ ਦੀਆਂ ਲਾਸ਼ਾਂ ਦੀ ਬੇਕਦਰੀ, ਨਸੀਬ ਨਹੀਂ ਹੋ ਰਹੀ ਅਸਥੀਆਂ ਰੱਖਣ ਲਈ ਜਗ੍ਹਾ ਤੇ ਗੰਗਾਜਲ

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਹਰਕਮਲ ਕੌਰ ਐੱਸ. ਪੀ. ਸੀ. ਬੀ. ਆਈ. ਦੀ ਅਗਵਾਈ ਹੇਠ ਮਨਜੀਤ ਸਿੰਘ ਡੀ. ਐੱਸ. ਪੀ. ਅਤੇ ਇੰਸਪੈਕਟਰ ਜਗਤਾਰ ਸਿੰਘ ਦੇ ਆਧਾਰਿਤ ਵਿਸ਼ੇਸ਼ ਟੀਮ ਕਤਲ ਦਾ ਸੁਰਾਗ ਲਗਾਉਣ ਲਈ ਗਠਿਤ ਕੀਤੀ ਗਈ ਸੀ। ਜਦੋਂ ਜਾਂਚ ਟੀਮ ਨੇ ਉਕਤ ਮਾਮਲੇ ਵਿਚ 23 ਫਰਵਰੀ 2021 ਨੂੰ ਜਗਦੀਪ ਸਿੰਘ ਉਰਫ ਘੋਗਾ ਅਤੇ ਸੁਖਵਿੰਦਰ ਸਿੰਘ ਉਰਫ ਮੋਟਾ ਨਿਵਾਸੀ ਰਾਜਿਆਣਾ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਤਾਂ ਜਗਦੀਪ ਸਿੰਘ ਉਰਫ ਘੋਗਾ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਉਸ ਨੂੰ ਪੈਸਿਆਂ ਦੀ ਲੋੜ ਸੀ। ਉਸਨੇ ਆਪਣਾ ਘਰ ਵਿਕਾਊ ਕੀਤਾ ਸੀ ਅਤੇ ਉਸਦੀ ਮਾਤਾ ਚਰਨ ਕੌਰ ਨਾਲ ਗੱਲਬਾਤ ਚੱਲ ਰਹੀ ਸੀ ਪਰ ਬਾਅਦ ਵਿਚ ਚਰਨ ਕੌਰ ਨੇ ਹੋਰ ਜਗ੍ਹਾ ਖ਼ਰੀਦ ਲਈ ਅਤੇ ਉਥੇ ਰਹਿਣ ਲੱਗ ਪਈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਤਹਿਸੀਲ ਕੰਪਲੈਕਸ ਦੀਆਂ ਕੰਧਾਂ ’ਤੇ ਲੱਗੇ ਖ਼ਾਲਿਸਤਾਨ ਦੇ ਪੋਸਟਰ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਪੈਸਿਆਂ ਦਾ ਪ੍ਰਬੰਧ ਨਾ ਹੋਣ ਕਾਰਣ ਮੇਰਾ ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਇਸੇ ਰੰਜਿਸ਼ ਕਾਰਣ ਮੈਂ ਆਪਣੇ ਸਾਥੀ ਸੁਖਵਿੰਦਰ ਸਿੰਘ ਉਰਫ ਮੋਟਾ ਨਾਲ ਮਿਲ ਕੇ ਮਾਤਾ ਚਰਨ ਕੌਰ ਦਾ ਕਤਲ ਕਰਨ ਦੀ ਯੋਜਨਾ ਬਣਾਈ। ਫਿਰ ਅਸੀਂ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਅਤੇ ਉਸ ਦਾ ਕਤਲ ਕਰ ਦਿੱਤਾ। ਜਾਣ ਸਮੇਂ ਉਸਦਾ ਮੋਬਾਇਲ ਫੋਨ ਅਤੇ 2000 ਰੁਪਏ, ਜੋ ਉਸ ਕੋਲ ਸਨ, ਆਪਣੇ ਨਾਲ ਲੈ ਗਏ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵੱਲੋਂ ਉਨ੍ਹਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼


author

rajwinder kaur

Content Editor

Related News