4 ਮਹੀਨੇ ਪਹਿਲਾਂ ਵੀਡੀਓ ਵਾਇਰਲ ਕਰ ਕੇ ਰਿੰਕਲ ਨੇ ਦਿੱਤੀ ਸੀ ਸੰਨੀ ਨੂੰ ਮਾਰਨ ਦੀ ਧਮਕੀ

Tuesday, Jul 24, 2018 - 04:20 AM (IST)

4 ਮਹੀਨੇ ਪਹਿਲਾਂ ਵੀਡੀਓ ਵਾਇਰਲ ਕਰ ਕੇ ਰਿੰਕਲ ਨੇ ਦਿੱਤੀ ਸੀ ਸੰਨੀ ਨੂੰ ਮਾਰਨ ਦੀ ਧਮਕੀ

ਲੁਧਿਆਣਾ(ਤਰੁਣ)-ਕਰੀਬ 4 ਮਹੀਨੇ ਪਹਿਲਾਂ ਰਿੰਕਲ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਕੇ ਸੰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਉਸ ਦੌਰਾਨ ਰਿੰਕਲ ਅਤੇ ਸੰਨੀ ਵਿਚਕਾਰ ਘਮਾਸਾਨ ਹੋਇਆ ਸੀ, ਜਿਸ ਵਿਚ ਰਿੰਕਲ ਨੇ ਸੰਨੀ ਦੀ ਪੱਗਡ਼ੀ ਤਕ ਉਤਾਰ ਦਿੱਤੀ ਸੀ। ਪੱਗਡ਼ੀ ਉਤਾਰਨ ਦੇ ਬਾਅਦ ਰਿੰਕਲ ਨੇ ਸੰਨੀ ਦੀ ਪਗਡ਼ੀ ਨੂੰ ਲੈ ਕੇ ਇਕ ਵੀਡੀਓ ਬਣਾ ਕੇ ਮਾਡ਼ੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਵੀਡੀਓ ਵਿਚ ਰਿੰਕਲ ਨੇ ਲਲਕਾਰਦੇ ਹੋਏ ਸੰਨੀ ਤੋਂ ਬਦਲਾ ਲੈਣ ਦੀ ਗੱਲ ਕਹੀ ਸੀ। ਰਿੰਕਲ ਦੀ ਮਿਲੀ ਧਮਕੀ ਤੋਂ ਬਾਅਦ ਗੱਲ ਸੰਨੀ ਦੀ ਜਾਨ ’ਤੇ ਬਣ ਆਈ।
ਸੂਤਰਾਂ ਅਨੁਸਾਰ ਰਿੰਕਲ  ਦੇ ਖੌਫ ਕਾਰਨ ਸੰਨੀ ਨੇ ਸੁਪਾਰੀ ਦੇ ਕੇ ਰਿੰਕਲ ਦੀ ਹੱਤਿਆ ਕਰਵਾਈ ਹੈ। ਰਿੰਕਲ ਦੀ ਹੱਤਿਆ ’ਚ ਮੁੱਖ ਦੋਸ਼ੀ ਸੰਨੀ  ਦਾ ਪੁਲਸ ਨੇ 27 ਜੁਲਾਈ  ਤਕ ਦਾ ਰਿਮਾਂਡ ਹਾਸਲ ਕੀਤਾ ਹੈ।
ਚੋਣਾਂ ਦੌਰਾਨ ਵੀ ਹੋਇਆ ਸੀ ਦੋਵਾਂ ਧਿਰਾਂ ’ਚ ਘਮਾਸਾਨ
ਰਿੰਕਲ ਤੇ ਅਨਮੋਲ ਗਹਿਰੇ  ਦੋਸਤ ਸਨ, ਜੋ ਕਿ ਭਾਜਪਾ ਦਾ ਵਰਕਰ ਸੀ। ਜਦਕਿ ਨੀਟੂ ਅਤੇ ਉਸ ਦਾ ਬੇਟਾ ਭਾਜਪਾ ਤੋਂ ਕਾਂਗਰਸ ਵਿਚ ਗਏ ਸਨ। ਇਸ ਗੱਲ ਦੀ ਰੰਜਿਸ਼ ਕਈ ਭਾਜਪਾ ਨੇਤਾਵਾਂ ਨੂੰ ਸੀ। ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸੀ ਨੇਤਾ ਨੀਟੂ ਧਿਰ ਅਤੇ ਭਾਜਪਾ ਨੇਤਾ ਰਾਜੂ ਦੋਨੋਂ ਧਿਰਾਂ ਵਿਚਕਾਰ ਘਮਾਸਾਨ ਹੋਇਆ ਸੀ, ਜਿਸ ਵਿਚ ਅਨਮੋਲ ਦੀ ਪਤਨੀ ਦੇ ਸੱਟਾਂ ਲੱਗੀਆਂ ਸਨ। ਇਸ ਗੱਲ ਦੀ ਰੰਜਿਸ਼ ਵੀ ਰਿੰਕਲ ਧਿਰ ਨੂੰ ਸੀ।
 ਸੰਨੀ ਨੂੰ ਕਿਹਾ ਸੀ ਕਾਲਾ ਸਲਮਾਨ ਖਾਨ
 ਚੋਣਾਂ ਦੌਰਾਨ ਰਿੰਕਲ ਅਤੇ ਸੰਨੀ ਵਿਚਕਾਰ ਜੰਮ ਕੇ ਘਮਾਸਾਨ ਹੋਇਆ ਸੀ। ਵੀਡੀਓ ਵਿਚ ਰਿੰਕਲ ਨੇ ਸੰਨੀ ਦੀ ਪੱਗਡ਼ੀ ਨੂੰ ਹੱਥ ਵਿਚ ਫਡ਼ ਕੇ ਉਸ ਨੂੰ ਅਪਮਾਨਤ ਕਰਦੇ ਹੋਏ ਮਾਡ਼ੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਰਿੰਕਲ ਨੇ ਧਮਕੀ ਦਿੱਤੀ ਸੀ ਕਿ ਅਗਲਾ ਨੰਬਰ ਸੰਨੀ ਦਾ ਹੈ। ਬਚ ਕੇ ਦਿਖਾਵੇ। ਰਿੰਕਲ ਨੇ ਸੰਨੀ ਦੀ ਤੁਲਨਾ ਕਾਲੇ ਸਲਮਾਨ ਖਾਨ ਨਾਲ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
1 ਕਰੋਡ਼ ਦੀ ਮਿਲੀ ਆਫਰ
 ਸੂਤਰਾਂ ਅਨੁਸਾਰ ਪੀਡ਼ਤ ਪਰਿਵਾਰ ਨੂੰ ਫੈਸਲੇ ਦੇ ਬਦਲੇ  ਦੋਸ਼ੀ ਧਿਰ ਵਲੋਂ 1 ਕਰੋਡ਼ ਦੀ ਆਫਰ ਦਿੱਤੀ ਗਈ ਹੈ। ਜਦਕਿ ਪੀਡ਼ਤ ਧਿਰ ਵਲੋਂ ਦੋਸ਼ੀ ਧਿਰ ਨੂੰ ਸਜ਼ਾ ਦਿਵਾਉਣ ਵਾਲੇ ਨੂੰ 2 ਕਰੋਡ਼ ਦੀ ਕੀਮਤ ਅਦਾ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਅਫਵਾਹਾਂ ਦਾ ਦੌਰ ਦਿਨ ਭਰ ਚਲਦਾ ਰਿਹਾ। ਇਨ੍ਹਾਂ ’ਚ ਕਿੰਨੀ ਸੱਚਾਈ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।
 ਸੰਨੀ ਨੂੰ ਮਿਲ ਰਿਹੈ ਵੀ. ਆਈ. ਪੀ. ਟਰੀਟਮੈਂਟ
 ਸੂਤਰਾਂ ਅਨੁਸਾਰ ਸੰਨੀ ਨੂੰ ਪੁਲਸ ਕਸਟਿਡੀ ਵਿਚ ਵੀ. ਆਈ. ਪੀ. ਟਰੀਟਮੈਂਟ ਮਿਲ ਰਿਹਾ ਹੈ। ਉਥੇ ਦੋਸ਼ੀ ਧਿਰ ਵਲੋਂ ਸੰਨੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News