ਵਿਪਨ ਸ਼ਰਮਾ ਦੀ ਹੱਤਿਆ ਪਿੱਛੇ ਅੱਤਵਾਦੀ ਸੰਗਠਨ : ਪਵਨ ਗੁਪਤਾ

Sunday, Nov 05, 2017 - 05:16 AM (IST)

ਵਿਪਨ ਸ਼ਰਮਾ ਦੀ ਹੱਤਿਆ ਪਿੱਛੇ ਅੱਤਵਾਦੀ ਸੰਗਠਨ : ਪਵਨ ਗੁਪਤਾ

ਜਲੰਧਰ(ਕਮਲੇਸ਼)-ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹੋਈ ਹਿੰਦੂ ਆਗੂ ਵਿਪਨ ਸ਼ਰਮਾ ਦੀ ਹੱਤਿਆ 'ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਵਿਪਨ ਸ਼ਰਮਾ ਦੀ ਹੱਤਿਆ ਪਿੱਛੇ ਅੱਤਵਾਦੀ ਸੰਗਠਨ ਦਾ ਹੱਥ ਹੈ ਜਦੋਂਕਿ ਪੁਲਸ ਇਸ ਮਾਮਲੇ ਵਿਚ ਪੈਸੇ ਦੇ ਲੈਣ-ਦੇਣ ਜਿਹੀਆਂ ਮਨਘੜਤ ਥਿਊਰੀਆਂ ਬਣਾ ਰਹੀ ਹੈ ਜੋ ਕਿ ਸਰਾਸਰ ਗਲਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਡਗਮਗਾ ਚੁੱਕੀ ਹੈ ਅਤੇ ਪੰਜਾਬ ਦੇ ਹਿੰਦੂਆਂ ਵਿਚ ਅੱਤਵਾਦ ਦੇ ਸਮੇਂ ਜਿਹਾ ਡਰ ਘਰ ਕਰਨ ਲੱਗਾ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਹੋਈਆਂ ਹਨ ਉਨ੍ਹਾਂ ਦੇ ਹਤਿਆਰੇ ਖਾਲਿਸਤਾਨੀ ਅੱਤਵਾਦੀ ਸਨ ਜੋ ਪੁਲਸ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਗੈਂਗਸਟਰਾਂ ਅਤੇ ਅੱਤਵਾਦੀਆਂ ਦਾ ਗਠਨ ਚੱਲ ਰਿਹਾ ਹੈ ਜੋ ਕਿ ਪੰਜਾਬ ਦੇ ਮਾਹੌਲ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਕਾਂਗਰਸ ਭਵਨ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਲਗਾਇਆ ਜਾਣਾ ਸੀ ਪਰ ਪਾਰਟੀ ਨੂੰ ਕੁਝ ਖਾਲਿਸਤਾਨੀਆਂ ਦੀਆਂ ਧਮਕੀਆਂ ਤੋਂ ਬਾਅਦ ਪਾਰਟੀ ਨੇ ਆਪਣਾ ਇਰਾਦਾ ਬਦਲ ਦਿੱਤਾ ਹੈ ਅਤੇ ਇਹ ਗੱਲ ਕਾਂਗਰਸ ਦੀ ਕਾਇਰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਇੰਦਰਾ ਗਾਂਧੀ ਦਾ ਬੁੱਤ ਨਿਰਧਾਰਿਤ ਜਗ੍ਹਾ 'ਤੇ ਜਲਦ ਲਗਾਇਆ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅੱਤਵਾਦੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਸ਼ਿਵਸੈਨਾ ਨੂੰ ਜ਼ੋਰਦਾਰ ਸੰਘਰਸ਼ 'ਤੇ ਉਤਾਰੂ ਹੋਣਾ ਪਵੇਗਾ ਅਤੇ ਇਸ ਦੇ ਨਤੀਜੇ ਭਿਅੰਕਰ ਹੋਣਗੇ। ਇਸ ਦੌਰਾਨ ਕ੍ਰਿਸ਼ਨ ਸ਼ਰਮਾ ਪੰਜਾਬ ਮੁਖੀ, ਕਪਿਲ ਵਰਮਾ ਅਤੇ ਹੋਰ ਮੌਜੂਦ ਸਨ।  


Related News