ਨਾਬਾਲਗ ਦਾ ਭੇਤਭਰੇ ਹਾਲਾਤ ''ਚ ਕਤਲ

Friday, Sep 08, 2017 - 07:11 AM (IST)

ਨਾਬਾਲਗ ਦਾ ਭੇਤਭਰੇ ਹਾਲਾਤ ''ਚ ਕਤਲ

ਦਿੜ੍ਹਬਾ ਮੰਡੀ(ਅਜੇ)-16 ਸਾਲਾ ਲੜਕੇ ਦਾ ਭੇਤਭਰੇ ਹਾਲਾਤ ਵਿਚ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮੋਹਨ ਗੁਪਤਾ (16) ਪੁੱਤਰ ਵਿਸ਼ਨੂੰ ਨਰਾਇਣ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਤੇ ਤਕਰੀਬਨ ਪਿਛਲੇ 5-6 ਸਾਲਾਂ ਤੋਂ ਦਿੜ੍ਹਬਾ ਵਿਖੇ ਆਪਣੇ ਪਿਤਾ ਨਾਲ ਕਬਾੜ ਦੀ ਦੁਕਾਨ ਕਰਦਾ ਸੀ। ਜਿਸਦਾ ਬੀਤੀ ਰਾਤ ਭੇਤਭਰੇ ਹਾਲਾਤ ਵਿਚ ਕਤਲ ਕਰ ਦਿੱਤਾ ਗਿਆ। ਦਿੜ੍ਹਬਾ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਫਿਗਰਪ੍ਰਿੰਟ ਮਾਹਿਰ ਟੀਮ ਨੂੰ ਬੁਲਾ ਕੇ ਸੁਰਾਗ ਇਕੱਠੇ ਕੀਤੇ। ਇਸ ਮੌਕੇ ਐੱਸ. ਪੀ. ਸੰਗਰੂਰ ਵੀ ਮੌਕੇ 'ਤੇ ਪਹੁੰਚ ਗਏ ਸਨ।  ਪੁਲਸ ਸਬ-ਡਵੀਜ਼ਨ ਦਿੜ੍ਹਬਾ ਦੇ ਉਪ ਕਪਤਾਨ ਯੋਗੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਥੇ ਇਹ ਘਟਨਾ ਵਾਪਰੀ ਹੋਈ ਹੈ ਜਦ ਅਸੀਂ ਆ ਕੇ ਵੇਖਿਆ ਤਾਂ ਦੁਕਾਨ ਅੰਦਰ ਲੜਕੇ ਦੀ ਲਾਸ਼ ਪਈ ਸੀ ਜਿਸਨੂੰ ਅਸੀਂ ਆਪਣੇ ਕਬਜ਼ੇ ਹੇਠ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿੰਡ ਵਾਸੀ ਕੇਵਲ ਗੁਪਤਾ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਇਸ ਦੇ ਪਿਤਾ ਪਿੰਡ ਗਏ ਹੋਏ ਸੀ ਤੇ ਪਿੱਛੋਂ ਇਹ ਘਟਨਾ ਵਾਪਰ ਗਈ ਉਸ ਨੇ ਇਹ ਕਤਲ ਪੈਸੇ ਖਾਤਿਰ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਕਿÀੁਂਕਿ ਉਹ 2 ਦਿਨ ਪਹਿਲਾਂ ਹੀ ਸਾਮਾਨ ਵੇਚ ਕੇ ਪੈਸੇ ਲਿਆਇਆ ਸੀ ।


Related News