55 ਸਾਲਾ ਵਿਅਕਤੀ ਦਾ ਕਤਲ, 1 ਨਾਮਜ਼ਦ
Sunday, Jul 02, 2017 - 12:24 AM (IST)

ਫ਼ਿਰੋਜ਼ਪੁਰ(ਕੁਮਾਰ, ਮਨਦੀਪ, ਵਾਹੀ)—ਪਿੰਡ ਲਾਲੂ ਵਾਲਾ ਵਿਚ ਕਰੀਬ 55 ਸਾਲ ਦੇ ਵਿਅਕਤੀ ਨੂੰ ਕਤਲ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਵਿਚ ਥਾਣਾ ਮੱਖੂ ਦੀ ਪੁਲਸ ਨੇ ਇਕ ਵਿਅਕਤੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੱਖੂ ਦੇ ਸਬ-ਇੰਸਪੈਕਟਰ ਦਲਬਾਰ ਅਲੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਗੁਰਬਚਨ ਸਿੰਘ ਵਾਸੀ ਲਾਲੂ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਉਂਦੇ ਦੱਸਿਆ ਕਿ ਉਸਦਾ ਚਾਚਾ ਨਿਰੰਜਨ ਸਿੰਘ (55) ਸਾਲ ਪੁੱਤਰ ਸੁਰੈਨ ਸਿੰਘ ਵਾਸੀ ਚਾਂਦੀ ਵਾਲਾ ਪਿਛਲੇ 9-10 ਸਾਲਾਂ ਤੋਂ ਉਸਦੇ ਕੋਲ ਰਹਿੰਦਾ ਸੀ ਅਤੇ ਬੀਤੀ ਸਵੇਰ ਉਹ ਸੁਖਚੈਨ ਸਿੰਘ ਉਰਫ ਸੋਨੂੰ ਪੁੱਤਰ ਵਾਸੀ ਪੂਰਨ ਸਿੰਘ ਵਾਸੀ ਲਾਲੂ ਵਾਲਾ ਦੇ ਘਰ ਵਿਚ ਪਾਣੀ ਲੈਣ ਗਿਆ, ਜਿਥੇ ਉਸਦਾ ਸੁਖਚੈਨ ਸਿੰਘ ਦੇ ਨਾਲ ਤਕਰਾਰ ਹੋ ਗਿਆ ਅਤੇ ਸੁਖਚੈਨ ਸਿੰਘ ਨੇ ਸ਼ਿਕਾਇਤਕਰਤਾ ਦੇ ਚਾਚਾ ਦੇ ਸਿਰ ਵਿਚ ਡਾਂਗ ਮਾਰ ਦਿੱਤੀ, ਜਿਸ ਨਾਲ ਉਹ ਬੇਹੋਸ਼ ਗਿਆ ਅਤੇ ਇਲਾਜ ਦੇ ਲਈ ਫਰੀਦਕੋਟ ਲਿਜਾਂਦੇ ਸਮੇਂ ਨਿਰੰਜਨ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੁਖਚੈਨ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।