ਰਾਤ ਦੇ ਹਨੇਰੇ ''ਚ ਵੱਡੀ ਵਾਰਦਾਤ, ਤੇਜ਼ਧਾਰਾਂ ਨਾਲ ਵੱਢਿਆ ਸਰਪੰਚ ਤੇ ਸਾਥੀ (ਤਸਵੀਰਾਂ)

09/09/2017 2:12:25 PM

ਸਰਦੂਲਗੜ੍ਹ (ਚੋਪੜਾ) : ਬੀਤੀ ਰਾਤ ਪਿੰਡ ਬਰਨ ਦੇ ਮੌਜੂਦਾ ਸਰਪੰਚ ਜੁਗਰਾਜ ਸਿੰਘ ਅਤੇ ਉਸਦੇ ਸਾਥੀ ਦੀਦਾਰ ਸਿੰਘ ਵਾਸੀ ਹੀਰਕੇ ਦੀ ਕਹੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀਆ ਲਾਸ਼ਾਂ ਸ਼ਨੀਵਾਰ ਸਵੇਰੇ ਖੇਤਾਂ ਵਿਚੋਂ ਮਿਲੀਆਂ। ਸਥਾਨਕ ਵਾਸੀਆਂ ਵਲੋਂ ਵਾਰਦਾਤ ਦਾ ਪਤਾ ਲੱਗਦੇ ਹੀ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਸੀ। ਮੌਕੇ 'ਤੇ ਪਹੁੰਚੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੀ ਹੈ।


Related News