ਜ਼ੀਰਾ ''ਚ ਵੱਡੀ ਵਾਰਦਾਤ, ਘਰ ''ਚ ਦਾਖਲ ਹੋ ਕੇ ਲੁਟੇਰਿਆਂ ਵਲੋਂ ਗ੍ਰੰਥੀ ਦਾ ਕਤਲ

Sunday, Sep 27, 2020 - 06:39 PM (IST)

ਜ਼ੀਰਾ ''ਚ ਵੱਡੀ ਵਾਰਦਾਤ, ਘਰ ''ਚ ਦਾਖਲ ਹੋ ਕੇ ਲੁਟੇਰਿਆਂ ਵਲੋਂ ਗ੍ਰੰਥੀ ਦਾ ਕਤਲ

ਜ਼ੀਰਾ (ਸਤੀਸ਼ਗੁਰਮੇਲ ਸੇਖ਼ਵਾ): ਜ਼ੀਰਾ ਵਿਖੇ ਲੁਟੇਰਿਆਂ ਵਲੋਂ ਘਰ 'ਚ ਸੁੱਤੇ ਪਏ ਇਕ ਗ੍ਰੰਥੀ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਲੁਟੇਰੇ ਕਤਲ ਕਰਕੇ ਕੈਮਰੇ, ਵੀ.ਡੀ.ਆਰ. ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਫਿਰੋਜ਼ਪੁਰ 'ਚ ਕਿਸਾਨਾਂ ਨੇ ਅਰਧ-ਨਗਨ ਹੋ ਕੇ ਕੀਤਾ ਪ੍ਰਦਰਸ਼ਨ (ਤਸਵੀਰਾਂ)

ਇਸ ਸਬੰਧੀ ਥਾਣਾ ਸਿਟੀ ਜ਼ੀਰਾ ਦੇ ਇੰਚਾਰਜ ਮੋਹਿਤ ਧਵਨ ਅਨੁਸਾਰ ਮ੍ਰਿਤਕ ਸੁਰਜੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਜ਼ੀਰਾ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸਦਾ ਪਿਤਾ ਆਪਣੇ ਕਮਰੇ 'ਚ ਸੁੱਤਾ ਪਿਆ ਸੀ, ਜਦੋਂ ਸਵੇਰ ਸਮੇਂ ਪਰਿਵਾਰਕ ਮੈਂਬਰਾਂ ਵਲੋਂ ਉੱਠ ਕੇ ਦੇਖਿਆ ਗਿਆ ਤਾਂ ਸੁਰਜੀਤ ਸਿੰਘ ਮ੍ਰਿਤਕ ਸੀ, ਜਿਸਦੇ ਸਿਰ 'ਤੇ ਸੱਟ ਵੱਜੀ ਹੋਈ ਸੀ।

ਇਹ ਵੀ ਪੜ੍ਹੋ:  ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਜਾਣੋ ਕੀ ਬੋਲੇ ਬਲਜਿੰਦਰ ਕੌਰ

ਥਾਣਾ ਸਿਟੀ ਦੇ ਇੰਚਾਰਜ ਮੋਹਿਤ ਧਵਨ ਨੇ ਦੱਸਿਆ ਕਿ ਘਰ 'ਚ ਲੱਗੇ ਕੈਮਰੇ, ਵੀ.ਡੀ.ਆਰ. ਅਤੇ ਹੋਰ ਸਾਮਾਨ ਗਾਇਬ ਹੈ, ਜਿਸ ਸਬੰਧੀ ਮਾਮਲੇ ਦੀ ਤੈਅ ਤੱਕ ਜਾਣ ਲਈ ਐੱਸ.ਪੀ.ਡੀ. ਮੁਖਤਿਆਰ ਰਾਏ, ਡੀ.ਐੱਸ.ਪੀ. ਰਾਜਵਿੰਦਰ ਸਿੰਘ ਰੰਧਾਵਾ, ਸੀ.ਆਈ.ਏ. ਇੰਚਾਰਜ ਕੌਰ ਸਿੰਘ ਆਦਿ ਅਫ਼ਸਰਾਂ ਦੀ ਟੀਮ ਨੇ ਡੂੰਘਾਈ ਨਾਲ ਜਾਂਚ ਆਰੰਭ ਕਰ ਕਰ ਦਿੱਤੀ ਹੈ। ਉਕਤ ਘਟਨਾ ਨਾਲ ਜ਼ੀਰਾ ਵਿਖੇ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ : ਭਾਜਪਾ ਆਗੂ 'ਤੇ ਕਾਤਲਾਨਾ ਹਮਲਾ, ਵਾਲ-ਵਾਲ ਬਚੀ ਜਾਨ


author

Shyna

Content Editor

Related News