ਅੰਮ੍ਰਿਤਸਰ ਦੀ ਮਸ਼ਹੂਰ ਵੱਲਾ ਸਬਜ਼ੀ ਮੰਡੀ ’ਚ ਵੱਡੀ ਵਾਰਦਾਤ, ਮੂੰਹ ’ਤੇ ਚਾਕੂ ਮਾਰ-ਮਾਰ ਕਤਲ ਕੀਤੀ ਜਨਾਨੀ

Wednesday, Dec 08, 2021 - 05:56 PM (IST)

ਅੰਮ੍ਰਿਤਸਰ ਦੀ ਮਸ਼ਹੂਰ ਵੱਲਾ ਸਬਜ਼ੀ ਮੰਡੀ ’ਚ ਵੱਡੀ ਵਾਰਦਾਤ, ਮੂੰਹ ’ਤੇ ਚਾਕੂ ਮਾਰ-ਮਾਰ ਕਤਲ ਕੀਤੀ ਜਨਾਨੀ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੀ ਪ੍ਰਸਿੱਧ ਸਬਜ਼ੀ ਮੰਡੀ ਵੱਲਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਮੂੰਹ ਅਤੇ ਸਿਰ ’ਤੇ ਚਾਕੂ ਮਾਰ-ਮਾਰ ਕੇ ਇਕ ਜਨਾਨੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਨਾਨੀ ਦੀ ਲਾਸ਼ ਸਬਜ਼ੀ ਮੰਡੀ ਵਿਚੋਂ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਜਨਾਨੀ ਨਸ਼ਾ ਕਰਨ ਦੀ ਆਦੀ ਸੀ। ਬੀਤੀ ਰਾਤ ਵੀ ਉਹ ਨਸ਼ਾ ਕਰਨ ਲਈ ਘਰੋਂ ਨਿਕਲੀ ਪਰ ਅੱਜ ਸਵੇਰੇ ਉਸ ਦੀ ਕਤਲ ਕੀਤੀ ਹੋਈ ਲਾਸ਼ ਸਬਜ਼ੀ ਮੰਡੀ ’ਚੋਂ ਬਰਾਮਦ ਹੋਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜਨਾਨੀ ’ਤੇ ਹਰਿਮੰਦਰ ਸਾਹਿਬ ਵਿਚ ਸੰਗਤ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਵੀ ਦਰਜ ਸੀ। ਇਨ੍ਹਾਂ ਚੋਰੀ ਦੇ ਪੈਸਿਆਂ ਨਾਲ ਹੀ ਉਹ ਨਸ਼ਾ ਕਰਦੀ ਸੀ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ’ਚ ਖ਼ੌਫਨਾਕ ਵਾਰਦਾਤ, ਚਾਚੇ ਨੇ ਬੇਰਿਹਮੀ ਨਾਲ ਕਤਲ ਕੀਤਾ 21 ਸਾਲਾ ਭਤੀਜਾ

ਇਸ ਮਾਮਲੇ ਵਿਚ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੇ ਨਸ਼ੇ ਨੇ ਸਾਰਾ ਘਰ ਉਜਾੜ ਦਿੱਤਾ ਹੈ, ਉਹ ਘਰ ਦਾ ਸਮਾਨ ਵੇਚ ਕੇ ਵੀ ਨਸ਼ਾ ਕਰਦੀ ਸੀ ਅਤੇ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਹੁਣ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਆਖਣਾ ਹੈ ਕਿ ਮ੍ਰਿਤਕਾ ਨਸ਼ੇ ਦੀ ਆਦੀ ਸੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਹਿੰਦੂਆਂ ਦਾ ਕਾਂਗਰਸ ਤੋਂ ਮੋਹ ਹੋਣ ਲੱਗਾ ਭੰਗ, ਚੋਣ ਜ਼ਾਬਤਾ ਲੱਗਦੇ ਹੀ ਹੋਵੇਗਾ ਵੱਡਾ ਧਮਾਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News