ਨਗਰ-ਨਿਗਮ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਸਟਾਫ ਨੂੰ ਦਿੱਤੇ ਦਿਸ਼ਾ-ਨਿਰਦੇਸ਼

Saturday, Dec 16, 2017 - 03:09 PM (IST)

ਨਗਰ-ਨਿਗਮ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਸਟਾਫ ਨੂੰ ਦਿੱਤੇ ਦਿਸ਼ਾ-ਨਿਰਦੇਸ਼

ਜਲੰਧਰ(ਅਸ਼ਵਨੀ, ਅਮਿਤ, ਸੋਨੂੰ)— ਪੰਜਾਬ 'ਚ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰਦੇ ਹੋਏ ਸਟਾਫ ਦੀ ਵੰਡ ਕਰਦੇ ਹੋਏ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜ਼ਿਲਾ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਏ. ਸੀ. ਪੀ. ਦਲਵੀਰ ਸਿੰਘ ਬੁੱਟਰ ਦੀ ਦੇਖਭਾਲ 'ਚ ਈ. ਵੀ. ਐੱਮ. ਮਸ਼ੀਨਾਂ ਅਤੇ ਹੋਰ ਸਾਮਾਨ ਸਟਾਫ ਨੂੰ ਦੇ ਦਿੱਤਾ ਗਿਆ ਹੈ। ਜਲੰਧਰ ਦੇ ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਵੀ ਸ਼ਨੀਵਾਰ ਨੂੰ ਖੁਦ ਪੁਲਸ ਪਾਰਟੀਆਂ ਨੂੰ ਹਿਦਾਇਤਾਂ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਲੰਧਰ ਦੇ ਸਾਰੇ ਥਾਣਿਆਂ 'ਚ ਪੁਲਸ ਪਾਰਟੀਆਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਹਰ ਥਾਣੇ 'ਚ ਇਕ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਇਲਾਵਾ 40 ਮੋਬਾਇਲ ਪਾਰਟੀਆਂ ਬਣਾਈਆਂ ਗਈਆਂ ਹਨ ਜੋ ਸ਼ਹਿਰ ਦੀ ਕਾਨੂੰਨ ਵਿਵਸਥਾ 'ਤੇ ਨਜ਼ਰ ਰੱਖਣਗੀਆਂ। ਇਸ ਪੂਰੇ ਕੰਮ ਦੇ ਲਈ ਜਲੰਧਰ 'ਚ 2800 ਦੇ ਕਰੀਬ ਮੁਲਾਜ਼ਮ ਜਲੰਧਰ ਜ਼ਿਲਾ ਪੁਲਸ ਦੇ ਹਨ ਜਦਕਿ ਬਾਕੀ 800 ਰਿਸਰਵ ਮੰਗਵਾਏ ਗਏ ਹਨ।  ਇਸ ਦੌਰਾਨ ਸਟਾਫ ਨੂੰ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਸੰਪਨ ਕਰਵਾਉਣ ਦੇ ਚਲਦਿਆਂ ਕੁਝ ਹਿਦਾਇਤਾਂ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਥੇ ਹੀ ਅਧਿਕਾਰੀਆਂ ਨੂੰ ਸਾਰੀ ਸਥਿਤੀ ਦਾ ਵੀ ਜਾਇਜ਼ ਲਿਆ। ਦੂਜੇ ਪਾਸੇ ਹੰਸਰਾਜ ਸਟੇਡੀਅਮ 'ਚ ਵਾਰਡ ਨੰਬਰ 21 ਤੋਂ 31 ਤੱਕ ਸਟਾਫ ਨੂੰ ਈ. ਵੀ. ਐੱਮ. ਮਸ਼ੀਨਾਂ ਦੇ ਦਿੱਤੀਆਂ ਗਈਆਂ। 

PunjabKesari

ਜ਼ਿਕਰਯੋਗ ਹੈ ਕਿ ਪੰਜਾਬ ਨਗਰ-ਨਿਗਮ 2017 ਦੀਆਂ ਚੋਣਾਂ ਲਈ ਨਗਰ-ਨਿਗਮ ਜਲੰਧਰ ਅਤੇ ਜ਼ਿਲੇ ਦੀਆਂ ਮਿਊਂਸੀਪਲ ਕਮੇਟੀਆਂ ਭੋਗਪੁਰ ਅਤੇ ਗੋਰਾਇਆ ਦੇ ਨਾਲ-ਨਾਲ ਨਗਰ ਪੰਚਾਇਤ ਦੀਆਂ ਚੋਣਾਂ ਲਈ ਸ਼ਾਹਕੋਟ ਅਤੇ ਬਿਲਗਾ 'ਚ ਐਤਵਾਰ ਨੂੰ ਵੋਟਿੰਗ ਹੋਣ ਜਾ ਰਹੀ ਹੈ, ਜਿਸ ਦੇ ਅਧੀਨ ਲਗਭਗ 6 ਵੱਖ ਵੋਟਰ 453 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। PunjabKesari

ਜ਼ਿਲਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਸੰਪਨ ਕਰਨ ਲਈ ਨਗਰ-ਨਿਗਮ ਦੇ 80 ਵਾਰਡਾਂ ਲਈ 553 ਅਤੇ 4 ਨਗਰ ਕੌਂਸਲਰਾਂ ਅਤੇ ਕਮੇਟੀਆਂ ਲਈ 52 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਵਾਰ ਵੋਟਿੰਗ ਦੇ ਦਿਨ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ-1 ਰਾਜੀਵ ਵਰਮਾ ਨੇ ਦੱਸਿਆ ਕਿ ਐਤਵਾਰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ, ਜਿਸ ਤੋਂ ਬਾਅਦ ਪੋਲਿੰਗ ਬੂਥਾਂ 'ਤੇ ਹੀ ਕਾਊਂਟਿੰਗ ਦਾ ਕੰਮ ਸੰਪਨ ਕੀਤਾ ਜਾਵੇਗਾ।


Related News