ਪੰਜਾਬ 'ਚ ਦਸੰਬਰ ਮਹੀਨੇ ਹੋ ਸਕਦੀਆਂ ਨੇ 'ਨਗਰ ਨਿਗਮ ਚੋਣਾਂ', ਵਾਰਡਬੰਦੀ ਦਾ ਕੰਮ ਜਾਰੀ

Tuesday, Sep 26, 2017 - 06:50 PM (IST)

ਪੰਜਾਬ 'ਚ ਦਸੰਬਰ ਮਹੀਨੇ ਹੋ ਸਕਦੀਆਂ ਨੇ 'ਨਗਰ ਨਿਗਮ ਚੋਣਾਂ', ਵਾਰਡਬੰਦੀ ਦਾ ਕੰਮ ਜਾਰੀ

ਚੰਡੀਗੜ੍ਹ/ਲੁਧਿਆਣਾ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ 'ਚ ਨਗਰ ਨਿਗਮ ਦੀਆਂ ਚੋਣਾਂ ਇਸ ਸਾਲ ਦੇ ਦਸੰਬਰ ਮਹੀਨੇ ਤੱਕ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮ ਦੇ ਹਰ ਵਾਰਡ 'ਚ 11 ਹਜ਼ਾਰ ਤੋਂ 13 ਹਜ਼ਾਰ ਦੀ ਆਬਾਦੀ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ। ਇਸ ਦੇ ਤਹਿਤ ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਦੀ ਵਾਰਡੰਬਦੀ ਹੋ ਚੁੱਕੀ ਹੈ, ਜਦੋਂ ਕਿ ਲੁਧਿਆਣਾ ਦੀ ਵਾਰਡਬੰਦੀ ਪ੍ਰਕਿਰਿਆ ਸਤੰਬਰ ਦੇ ਅਖੀਰ ਤੱਕ ਪੂਰੀ ਹੋ ਜਾਵੇਗੀ। 


Related News