ਨਗਰ ਕੌਂਸਲ ਜ਼ੀਰਾ ''ਚ'' ‘ਆਪ’ ਦੇ 9, ਕਾਂਗਰਸ ਦੇ 7 ਅਤੇ 1 ਆਜ਼ਾਦ ਉਮੀਦਵਾਰ ਜਿੱਤੇ

Friday, May 29, 2026 - 05:10 PM (IST)

ਨਗਰ ਕੌਂਸਲ ਜ਼ੀਰਾ ''ਚ'' ‘ਆਪ’ ਦੇ 9, ਕਾਂਗਰਸ ਦੇ 7 ਅਤੇ 1 ਆਜ਼ਾਦ ਉਮੀਦਵਾਰ ਜਿੱਤੇ

ਜ਼ੀਰਾ (ਗੁਰਮੇਲ ਸੇਖਵਾਂ) : 26 ਮਈ ਨੂੰ ਨਗਰ ਕੌਂਸਲ ਅਤੇ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਅੱਜ ਬੀ. ਡੀ. ਪੀ. ਓ. ਦਫ਼ਤਰ ਜ਼ੀਰਾ 'ਚ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਜ਼ੀਰਾ ਦੇ 17 ਵਾਰਡਾਂ ਵਿੱਚੋਂ ਜਿੱਥੇ ਆਮ ਆਦਮੀ ਪਾਰਟੀ ਦੇ 9 ਉਮੀਦਵਾਰਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਦੇ 7 ਉਮੀਦਵਾਰਾਂ ਨੂੰ ਜਿੱਤ ਮਿਲੀ। ਇਸ ਤੋਂ ਇਲਾਵਾ ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਜੇਤੂ ਰਿਹਾ, ਜਦਕਿ ਜ਼ੀਰਾ ਵਿੱਚ ਭਾਜਪਾ ਅਤੇ ਅਕਾਲੀ ਦਲ ਦੇ ਹਿੱਸੇ ਕੋਈ ਵੀ ਸੀਟ ਨਹੀਂ ਆਈ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਜ਼ੀਰਾ ਦੇ ਵਾਰਡ ਨੰਬਰ 1 ਵਿੱਚ ਆਮ ਆਦਮੀ ਪਾਰਟੀ ਤੋਂ ਬਲਵਿੰਦਰ ਕੌਰ 1184 ਵੋਟਾਂ ਵਿੱਚੋਂ 446 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ 2 ਤੋਂ ਹਰਜੀਤ ਕੌਰ 1075 ਵੋਟਾਂ ਵਿੱਚੋਂ 353 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-3 ਤੋਂ ਸਤਿੰਦਰ ਕੌਰ 1090 ਵਿੱਚੋਂ 631 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-4 ਵਿੱਚੋਂ ਰਾਣੀ 674 ਵਿੱਚੋਂ 345 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ 5 ਤੋਂ ਕੁਲਦੀਪ ਕੌਰ 883 ਵਿੱਚੋਂ 360 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-8 ਤੋਂ ਧਰਮਪਾਲ ਚੁੱਘ 1295 ਵੋਟਾਂ ਵਿੱਚੋਂ 909 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-11 ਵਿੱਚੋਂ ਹਰਪ੍ਰੀਤ ਕੌਰ 697 ਵੋਟਾਂ ਵਿੱਚੋਂ 202 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-15 ਵਿੱਚੋਂ ਕੁਲਵਿੰਦਰ ਕੌਰ ਭੁੱਲਰ 1117 ਵੋਟਾਂ ਵਿੱਚੋਂ 481 ਵੋਟਾਂ ਪ੍ਰਾਪਤ ਕਰਕੇ ਅਤੇ ਵਾਰਡ ਨੰਬਰ-17 ਵਿੱਚੋਂ ਸੁਖਦੇਵ ਸਿੰਘ 942 ਵਿੱਚੋਂ 539 ਵੋਟਾਂ ਪ੍ਰਾਪਤ ਕਰਕੇ ‘ਆਪ’ ਵੱਲੋਂ ਜੇਤੂ ਰਹੇ।

ਇਸ ਦੇ ਨਾਲ ਹੀ ਜ਼ੀਰਾ ਦੇ ਵਾਰਡ ਨੰਬਰ-6 ਵਿੱਚ ਕਾਂਗਰਸੀ ਉਮੀਦਵਾਰ ਪ੍ਰਿਤਪਾਲ ਸਿੰਘ ਸੰਧੂ 692 ਵੋਟਾਂ ਵਿੱਚੋਂ 436 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-7 ਤੋਂ ਮਨਪ੍ਰੀਤ ਕੌਰ 1293 ਵੋਟਾਂ ਵਿੱਚੋਂ 646 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-9 ਵਿੱਚੋਂ ਮੀਨਾਕਸ਼ੀ 1138 ਵੋਟਾਂ ਵਿੱਚੋਂ 419 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-10 ਤੋਂ ਗੌਰਾ ਸਿੰਘ 752 ਵੋਟਾਂ ਵਿੱਚੋਂ 294 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-12 ਵਿੱਚੋਂ ਰਮਨ ਸ਼ਰਮਾ ਉਰਫ਼ ਰਮਨ 1878 ਵੋਟਾਂ ਵਿੱਚੋਂ 829 ਵੋਟਾਂ ਪ੍ਰਾਪਤ ਕਰਕੇ, ਵਾਰਡ ਨੰਬਰ-13 ਤੋਂ ਹਰਪ੍ਰੀਤ ਕੌਰ 899 ਵੋਟਾਂ ਵਿੱਚੋਂ 532 ਵੋਟਾਂ ਪ੍ਰਾਪਤ ਕਰਕੇ ਅਤੇ ਵਾਰਡ ਨੰਬਰ 16 ਵਿੱਚੋਂ ਗੁਰਭਗਤ ਸਿੰਘ ਗਿੱਲ 1065 ਵੋਟਾਂ ਵਿੱਚੋਂ 531 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਵੱਲੋਂ ਜੇਤੂ ਰਹੇ। ਇਸ ਤੋਂ ਇਲਾਵਾ ਵਾਰਡ ਨੰਬਰ-14 ਵਿੱਚ ਰਾਜੀਵ ਕੁਮਾਰ ਸ਼ਰਮਾ 1060 ਵਿੱਚੋਂ 724 ਵੋਟਾਂ ਪ੍ਰਾਪਤ ਕਰਕੇ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ।


author

Babita

Content Editor

Related News