ਨਗਰ ਕੌਂਸਲ ਨੇ 3 ਕੁਇੰਟਲ ਜ਼ਬਤ ਕੀਤੇ ਪਲਾਸਟਿਕ ਦੇ ਲਿਫਾਫੇ
Sunday, Aug 12, 2018 - 02:05 AM (IST)

ਪੱਟੀ (ਸੌਰਭ)- ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਨਗਰ ਕੌਂਸਲ ਪੱਟੀ ਵੱਲੋਂ ਅੱਜ ਵੱਖ-ਵੱਖ ਦੁਕਾਨਾਂ ’ਤੇ ਛਾਪੇਮਾਰੀ ਕਰਕੇ 3 ਕੁਇੰਟਲ ਪਲਾਸਿਟਕ ਦੇ ਲਿਫਾਫੇ ਜ਼ਬਤ ਕਰਕੇ ਚਲਾਨ ਕੱਟੇ ਗਏ। ਇਸ ਮੌਕੇ ਈ.ਓ ਅਨਿਲ ਚੋਪਡ਼ਾ ਨੇ ਦੱਸਿਆ, ਡਿਪਟੀ ਕਮਿਸ਼ਨਰ ਪਰਦੀਪ ਸਭਰਵਾਲ ਦੀਅਾਂ ਹਦਾਇਤਾਂ ’ਤੇ ਜ਼ਿਲਾ ਤਰਨਤਾਰਨ ਨੂੰ ਪਲਾਸਟਿਕ ਦੇ ਲਿਫਾਫਿਅਾਂ ਤੋਂ ਮੁਕਤ ਕਰਨ ਲਈ ਰੋਜ਼ਾਨਾਂ ਹੀ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਸ ਕੋਲੋਂ ਲਿਫਾਫੇ ਬਰਾਮਦ ਹੋ ਰਹੇ ਹਨ ਉਸ ਦੁਕਾਨਦਾਰ ਦਾ ਚਲਾਨ ਕੱਟਿਆ ਜਾ ਰਿਹਾ ਹੈ। ਈ.ਓ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫੇ ਦਾ ਇਸਤੇਮਾਲ ਨਾ ਕਰਨ। ਇਸ ਮੌਕੇ ਇੰਸਪੈਕਟਰ ਰਣਬੀਰ ਸੂਦ, ਲਖਬੀਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।