ਯੂ-ਟਿਊਬਰ ਵੱਲੋਂ ਪਖਾਨੇ ਬਨਾਉਣ ਸੰਬੰਧੀ ਰਾਏ ਜਾਨਣ ''ਤੇ ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ
Sunday, Jan 26, 2025 - 01:35 AM (IST)
ਬੁਢਲਾਡਾ (ਬਾਂਸਲ) - ਸਥਾਨਕ ਸ਼ਹਿਰ ਦੇ ਰਾਮ ਲੀਲਾ ਗਰਾਊਂਡ ’ਚ ਆਵਾਰਾ ਪਸ਼ੂਆਂ ਲਈ ਬਣੀਆਂ ਖੁਰਲੀਆਂ ਢਾਹ ਕੇ ਪਖਾਨੇ ਬਣਾਉਣ ਦੇ ਮਾਮਲੇ ’ਚ ਸ਼ਹਿਰ ਦੇ ਲੋਕਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਨਗਰ ਕੌਂਸਲ ਨੇ ਪਖਾਨੇ ਬਣਾਉਣ ਤੋਂ ਨਾਂਹ ਕਰ ਦਿੱਤੀ। ਜਿੱਥੇ ਰੇਡੀਮੈਡ ਗਾਰਮੈਂਟਸ ਯੂਨੀਅਨ ਅਤੇ ਧਾਰਮਿਕ ਸੰਸਥਾਵਾਂ ਨੇ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਦੇ ਫੈਸਲੇ ਦਾ ਸੁਆਗਤ ਕੀਤਾ, ਉੱਥੇ ਇਕ ਕੈਮਰਾਮੈਨ ਜਦੋਂ ਰਾਮ ਲੀਲਾ ਗਰਾਊਂਡ ’ਚ ਮੰਦਰਾਂ ਦੇ ਸਾਹਮਣੇ ਪਖਾਨੇ ਬਣਾਉਣ ਲਈ ਰਾਏ ਜਾਣਨ ਲੱਗਾ ਤਾਂ ਲੋਕਾਂ ਨੇ ਉਸਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਲਾਹਨਤਾਂ ਪਾਈਆਂ।